ਮਾਲੀ ‘ਚ ਬੱਸ ‘ਤੇ ਹੋਇਆ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ, 8 ਜ਼ਖ਼ਮੀ

ਮਾਲੀ ਵਿੱਚ ਇੱਕ ਬੱਸ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 8 ਹੋਰ ਜ਼ਖ਼ਮੀ ਹੋ ਗਏ ਹਨ । ਦੱਸ ਦੇਈਏ ਕਿ ਇਹ ਹਮਲਾ ਮੋਪਤੀ ਖੇਤਰ ਦੇ ਬੰਦਿਆਗਰਾ ਦੇ ਪੂਰਬੀ ਮਾਲੀਅਨ ਸ਼ਹਿਰ ਤੋਂ ਜ਼ਿਆਦਾ ਦੂਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਮਾਲੀ ਵਿਚ ਸਥਿਤੀ 2012 ਵਿਚ ਅਸਥਿਰ ਹੋ ਗਈ ਸੀ ਜਦੋਂ ਤੁਆਰੇਗ ਅਤਿਵਾਦੀਆਂ ਨੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਵਿਸ਼ਾਲ ਖੇਤਰਾਂ ‘ਤੇ ਕਬਜ਼ਾ ਕਰ ਲਿਆ ਸੀ।

Mali bus terrorist attack
Mali bus terrorist attack

ਗੌਰਤਲਬ ਹੈ ਕਿ ਮਾਲੀ ਅਫਰੀਕਾ ਮਹਾਂਦੀਪ ਦਾ 7ਵਾਂ ਵੱਡਾ ਦੇਸ਼ ਹੈ। ਅਲਜੀਰੀਆ, ਨਾਈਜਰ, ਕੋਡ ਦ ਆਈਵੋਰ, ਗਿਨੀ, ਸੇਨੇਗਲ ਵਰਗੇ ਦੇਸ਼ ਇਸਦੇ ਗੁਆਂਢੀ ਦੇਸ਼ ਹਨ। ਇਹ 12,40,000 ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ। ਮਾਲੀ ਦੇ ਕੁਝ ਕੁਦਰਤੀ ਸਰੋਤਾਂ ਵਿੱਚ ਸੋਨਾ, ਯੂਰੇਨੀਅਮ ਤੇ ਨਮਕ ਸ਼ਾਮਿਲ ਹਨ।

ਇਹ ਵੀ ਪੜ੍ਹੋ: ਓਬਰਾਏ ਨੇ CM ਚੰਨੀ ਵੱਲੋਂ ਅਹੁਦੇ ਦੀ ਪੇਸ਼ਕਸ਼ ਠੁਕਰਾਈ, ‘ਸਿਆਸੀ ਕੰਮਾਂ ‘ਚ ਦਿਲਚਸਪੀ ਨਹੀਂ’

ਦੱਸ ਦੇਈਏ ਕਿ ਫਰਾਂਸ ਤੇ ਮਾਲੀ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਪਿਛਲੇ ਮਹੀਨੇ ਹੀ ਰੂਸ ਦੀ ਨਿਊਜ਼ ਏਜੇਂਸੀ ਅਨੁਸਾਰ ਮਾਲੀ ਦੇ ਪ੍ਰਧਾਨ ਮੰਤਰੀ ਨੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਫ਼੍ਰਾਂਸੀਸੀ ਅਧਿਕਾਰੀ ਅੱਤਵਾਦੀ ਰੋਧੀ ਮੁਹਿੰਮਾਂ ਵਿੱਚ ਸ਼ਾਮਿਲ ਹੋਣ ਦਾ ਨਾਟਕ ਕਰਨ ਦੀ ਬਜਾਏ ਯੱਤਰੀ ਮਾਲੀ ਦੇ ਖੇਤਰਾਂ ਵਿਚ ਅੱਤਵਾਦੀ ਸੰਗਠਨਾਂ ਨੀ ਟ੍ਰੇਨਿੰਗ ਦੇਣ ਦਾ ਕੰਮ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਮਾਲੀ ‘ਚ ਬੱਸ ‘ਤੇ ਹੋਇਆ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ, 8 ਜ਼ਖ਼ਮੀ appeared first on Daily Post Punjabi.



source https://dailypost.in/news/international/mali-bus-terrorist-attack/
Previous Post Next Post

Contact Form