ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਭਗਵਤ ਕਰਾੜ ਦੀ ਫਲਾਈਟ ਦੌਰਾਨ ਬੀਮਾਰ ਹੋ ਗਏ ਇੱਕ ਸਹਿ-ਯਾਤਰੀ ਦੀ ਮਦਦ ਕਰਨ ਲਈ ਸ਼ਲਾਘਾ ਕੀਤੀ ਹੈ। ਮੋਦੀ ਨੇ ਕਿਹਾ, ‘ਹਮੇਸ਼ਾ, ਦਿਲ ਤੋਂ ਡਾਕਟਰ, ਮੇਰੇ ਸਹਿਯੋਗੀ ਨੇ ਕੀਤਾ ਸ਼ਾਨਦਾਰ ਕੰਮ।’
ਕਰਾੜ ਨੇ ਮੰਗਲਵਾਰ ਨੂੰ ਇੱਕ ਫਲਾਈਟ ਦੌਰਾਨ ਬੀਮਾਰ ਹੋਣ ਵਾਲੇ ਯਾਤਰੀ ਦੀ ਮਦਦ ਕੀਤੀ। ਦਰਅਸਲ ਇੰਡੀਗੋ ਦੀ ਦਿੱਲੀ-ਮੁੰਬਈ ਉਡਾਣ ਦੌਰਾਨ, ਇੱਕ ਯਾਤਰੀ ਨੇ ਬੇਅਰਾਮੀ ਮਹਿਸੂਸ ਕੀਤੀ ਤਾਂ ਬੱਚਿਆਂ ਦੇ ਡਾਕਟਰ ਕਰਾੜ ਨੇ ਯਾਤਰੀ ਨੂੰ ਮੁੱਢਲੀ ਸਹਾਇਤਾ ਦਿੱਤੀ।
ਕੇਂਦਰੀ ਵਿੱਤ ਰਾਜ ਮੰਤਰੀ, ਕਰਾੜ ਦੇ ਦਫ਼ਤਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਨੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਕਾਰਨ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਕਰਾੜ ਨੇ ਯਾਤਰੀ ਕੋਲ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
The post ਫਲਾਈਟ ‘ਚ ਯਾਤਰੀ ਦੀ ਸਿਹਤ ਹੋਈ ਖਰਾਬ ਤਾਂ ਮੰਤਰੀ ਨੇ ਬਚਾਈ ਜਾਨ, PM ਮੋਦੀ ਨੇ ਬੰਨ੍ਹੇ ਤਾਰੀਫਾਂ ਦੇ ਪੁੱਲ appeared first on Daily Post Punjabi.