ਇਨ੍ਹਾਂ ਸਾਰੇ ਕਿਸਾਨਾਂ ਨੂੰ ਵੱਡਾ ਝਟਕਾ, PM ਮੋਦੀ ਸਰਕਾਰ ਵਾਪਸ ਲਵੇਗੀ ਪੈਸੇ, ਜਾਰੀ ਹੋਏ ਹੁਕਮ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਰੋੜਾਂ ਕਿਸਾਨਾਂ ਦੇ ਖਾਤੇ ਵਿੱਚ ਸਾਲਾਨਾ 6,000 ਰੁਪਏ ਟਰਾਂਸਫਰ ਕੀਤੇ ਜਾਂਦੇ ਹਨ ਪਰ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਫਰਜ਼ੀਵਾੜੇ ਅਤੇ ਧੋਖੇਬਾਜ਼ੀ ਨਾਲ ਉਹ ਲੋਕ ਵੀ ਇਸ ਸਕੀਮ ਦਾ ਫਾਇਦਾ ਲੈ ਰਹੇ ਨੇ ਜੋ ਇਸ ਦੇ ਹੱਕਦਾਰ ਨਹੀਂ ਹਨ। ਹੁਣ ਸਰਕਾਰ ਇਨ੍ਹਾਂ ਲੋਕਾਂ ਤੋਂ ਪੈਸਿਆਂ ਦੀ ਵਸੂਲੀ ਕਰਨ ਵਾਲੀ ਹੈ। ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਜੋ ਕਿਸਾਨ ਇਸ ਯੋਜਨਾ ਦੇ ਹੱਕਦਾਰ ਨਹੀਂ ਹਨ ਉਨ੍ਹਾਂ ਕੋਲੋਂ ਪੈਸਿਆਂ ਦੀ ਜਲਦ ਤੋਂ ਜਲਦ ਵਸੂਲੀ ਕੀਤੀ ਜਾਵੇ।

Modi govt issued order
Modi govt issued order

ਇਸ ਦੇ ਨਾਲ ਹੀ ਸਰਕਾਰ ਨੇ ਪੀ. ਐੱਮ. ਕਿਸਾਨ ਯੋਜਨਾ ਲਈ ਅਯੋਗ ਕਿਸਾਨਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਤੁਹਾਨੂੰ ਇਸ ਸੂਚੀ ਨੂੰ ਵੀ ਚੈੱਕ ਕਰਨਾ ਚਾਹੀਦਾ ਹੈ, ਕੀ ਇਸ ਵਿੱਚ ਕਿਤੇ ਤੁਹਾਡਾ ਨਾਮ ਤਾਂ ਨਹੀਂ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣ ਤੋਂ ਪਹਿਲਾਂ ਗੁਰੂ ਹੋਏ ਸ਼ੁਰੂ! ਪੰਜਾਬ ਕਾਂਗਰਸ ਭਵਨ ‘ਚ ਸੰਭਾਲਿਆ ਪ੍ਰਧਾਨਗੀ ਦਾ ਚਾਰਜ

ਪੀ. ਐੱਮ. ਕਿਸਾਨ ਯੋਜਨਾ ਦੇ ਜੋ ਕਿਸਾਨ ਹੱਕਦਾਰ ਨਹੀਂ ਹਨ, ਉਨ੍ਹਾਂ ਨੂੰ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਦਾ ਪੈਸਾ ਵੀ ਵਾਪਸ ਕਰਨਾ ਹੋਵੇਗਾ। ਜਿਹੜੇ ਕਿਸਾਨ ਸਰਕਾਰੀ ਨੌਕਰੀ ਕਰ ਰਹੇ ਹਨ ਜਾਂ ਕੋਈ ਕਾਰੋਬਾਰ ਕਰ ਰਹੇ ਹਨ ਅਤੇ ਫਿਰ ਵੀ ਇਸ ਸਕੀਮ ਦਾ ਲਾਭ ਲੈ ਰਹੇ ਹਨ, ਉਨ੍ਹਾਂ ਨੂੰ ਪੈਸੇ ਵਾਪਸ ਕਰਨੇ ਪੈਣਗੇ। ਪਿਛਲੇ ਕੁਝ ਮਹੀਨਿਆਂ ਤੋਂ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ, ਜਿਨ੍ਹਾਂ ਵਿੱਚ ਅਜਿਹੇ ਲੋਕ ਇਸ ਸਰਕਾਰੀ ਸਕੀਮ ਦਾ ਲਾਭ ਲੈ ਰਹੇ ਹਨ। ਗੌਰਤਲਬ ਹੈ ਕਿ ਇਹ ਸਰਕਾਰੀ ਸਕੀਮ ਛੋਟੇ ਕਿਸਾਨਾਂ ਦੀ ਆਰਥਿਕ ਮਦਦ ਲਈ ਚਲਾਈ ਜਾ ਰਹੀ ਹੈ। ਕਿਸਾਨਾਂ ਨੂੰ ਸਾਲ ਵਿੱਚ ਤਿੰਨ ਕਿਸ਼ਤਾਂ ਵਿੱਚ 2,000-2,000 ਰੁਪਏ ਮਿਲਦੇ ਹਨ। ਇਸ ਤਰ੍ਹਾਂ ਸਾਲਾਨਾ 6,000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਇਨ੍ਹਾਂ ਸਾਰੇ ਕਿਸਾਨਾਂ ਨੂੰ ਵੱਡਾ ਝਟਕਾ, PM ਮੋਦੀ ਸਰਕਾਰ ਵਾਪਸ ਲਵੇਗੀ ਪੈਸੇ, ਜਾਰੀ ਹੋਏ ਹੁਕਮ appeared first on Daily Post Punjabi.



Previous Post Next Post

Contact Form