ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10:30 ਵਜੇ ਕਰੋਨਾ ‘ਤੇ ਮੀਟਿੰਗ ਕਰਨਗੇ। ਮੀਟਿੰਗ ਵਿੱਚ ਸਰਕਾਰ ਦੇ ਉੱਚ ਅਧਿਕਾਰੀ ਸ਼ਾਮਲ ਹੋਣਗੇ। ਇਸ ਦੌਰਾਨ ਕੋਵਿਡ-19 ਦੀ ਸਥਿਤੀ ਅਤੇ ਟੀਕਾਕਰਨ ਬਾਰੇ ਚਰਚਾ ਕੀਤੀ ਜਾਵੇਗੀ। ਮੋਦੀ ਨੇ ਇਹ ਬੈਠਕ ਅਜਿਹੇ ਸਮੇਂ ਬੁਲਾਈ ਹੈ ਜਦੋਂ ਅਫਰੀਕਾ ‘ਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਦੱਖਣੀ ਅਫਰੀਕਾ ਵਿੱਚ ਪਾਏ ਗਏ ਕੋਵਿਡ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਡਰੇ ਹੋਏ ਹਨ। ਦੱਖਣੀ ਅਫ਼ਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ ਨੇ ਕਿਹਾ- ਦੇਸ਼ ਵਿੱਚ ਹੁਣ ਤੱਕ ਇਸ ਵੇਰੀਐਂਟ ਦੇ 22 ਮਾਮਲੇ ਸਾਹਮਣੇ ਆਏ ਹਨ। ਵਿਗਿਆਨੀਆਂ ਨੇ ਇਸਨੂੰ ਬੀ.1.1.529 ਦਾ ਨਾਮ ਦਿੱਤਾ ਹੈ। ਇਸ ਨੂੰ ਵੇਰੀਐਂਟ ਆਫ਼ ਸੀਰੀਅਸ ਚਿੰਤਾ ਦਾ ਰੂਪ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
The post ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖਤਰੇ ਵਿਚਕਾਰ PM ਮੋਦੀ ਨੇ ਬੁਲਾਈ ਮੀਟਿੰਗ, ਵੈਕਸੀਨੇਸ਼ਨ ਦੀ ਸਥਿਤੀ ‘ਤੇ ਵੀ ਹੋਵੇਗੀ ਚਰਚਾ appeared first on Daily Post Punjabi.
source https://dailypost.in/news/national/meeting-convened-by-pm-modi/