ਮਿਲਾਨ ਇਟਲੀ ਇੰਡੀਅਨ ਨੈਸ਼ਨਲ ਕਾਂਗਰਸ ਓਹ ਪਾਰਟੀ ਹੈ ਜਿਸ ਨੇ ਸਮੂਹ ਧਰਮਾਂ ਤੇ ਦੇਸ਼ ਦੇ ਨਾਗਰਿਕਾਂ ਨੂੰ ਸਮਾਨਿਤਾ ਦਾ ਅਧਿਕਾਰ ਦਿੱਤਾ ਹੈ। ਵਿਦੇਸ਼ਾ ਵਿੱਚ ਵਸਦੇ ਭਾਰਤੀਆਂ ਦੀਆ ਮੁਸ਼ਕਲਾ ਨੂੰ ਧਿਆਨ ਵਿਚ ਰੱਖਦੇ ਹਮੇਸ਼ਾ ਯੋਗ ਫੈਸਲੇ ਲੈਣੇ ਵੀ ਕਾਂਗਰਸ ਪਾਰਟੀ ਦੇ ਹਿੱਸਾ ਆਉਂਦਾ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰ ਹੋਣ ਵਾਲੇ ਚੋਣ ਮੈਨੀਫੈਸਟੋ ਵਿੱਚ NRI’s ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਸ਼ਾਮਿਲ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਐਨ ਆਰ ਆਈਜ਼ ਦੇ ਮਸਲਿਆਂ ਦੇ ਇੰਚਾਰਜ ਸ੍ਰੀ ਸੈਮ ਪਿਟਰੌਦਾ ਵਲੋਂ ਯੂਰਪ ਦੇ ਅਲੱਗ ਅਲੱਗ ਦੇਸ਼ਾਂ ਦੇ ਆਗੂਆਂ ਨਾਲ ਰੋਮ ‘ਚੋਂ ਹੋਈ ਮੀਟਿੰਗ ਵਿਚ ਮੌਜੂਦ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ ।

ਇਸ ਤੋਂ ਪਹਿਲਾਂ ਓਵਰਸ਼ੀਜ ਕਾਂਗਰਸ ਯੂਰਪ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ, ਯੌਰਪ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ,ਆਸਟਰੀਆ ਦੇ ਮੀਤ ਪ੍ਰਧਾਨ ਰੇਹਾਨ ਖਾਨ, ਫਿਨਲੈਂਡ ਦੀ ਪ੍ਰਧਾਨ ਡਾਕਟਰ ਕੋਮਲ, ਇਟਲੀ ਕਾਗਰਸ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਸੁਖਚੈਨ ਸਿੰਘ ਮਾਨ ਮੀਤ ਪ੍ਰਧਾਨ ਯੂਰਪ ਆਦਿ ਨੇ ਸ੍ਰੀ ਸੈਮ ਪਿਟਰੌਦਾ ਨੂੰ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾ ਤੋ ਚੰਗੀ ਤਰ੍ਹਾਂ ਜਾਣੂ ਕਰਵਾਇਆ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਨਾਲ ਵੀ ਦੂਰ ਸੰਚਾਰ ਰਾਹੀ ਗੱਲਬਾਤ ਕਰਦੇ ਹੋਏ ਨੂੰ ਇਟਲੀ ਰਹਿੰਦੇ ਪੰਜਾਬੀਆਂ ਦੇ ਮਸਲਿਆਂ ਤੋਂ ਜਾਣੂ ਕਰਵਾਇਆ।
ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਦੱਸਣਯੋਗ ਹੈ ਕਿ ਐਨ.ਆਰ.ਆਈਜ਼ ਦੀਆਂ ਜ਼ਮੀਨਾਂ ਪਲਾਟਾਂ ਤੇ ਘਰਾਂ ‘ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ ਮਸਲਿਆਂ ਨੂੰ ਸਰਕਾਰ ਤੇ ਅਫ਼ਸਰਸ਼ਾਹੀ ਵੱਲੋਂ ਕਦੇ ਵੀ ਗੰਭੀਰਤਾ ਨਾਲ ਨਹੀਂ ਵਿਚਾਰਿਆ ਗਿਆ। ਸਟੇਟ ਦੇ ਪ੍ਰਧਾਨ ਹਰਪ੍ਰੀਤ ਸਿੰਘ ਜੀਰਾ, ਸੋਢੀ ਮਕੌੜਾ, ਵੇਦ ਸ਼ਰਮਾਂ , ਗੁਰਪ੍ਰੀਤ ਸਿੰਘ, ਸੱਤਪਾਲ ਰੋਮਾ ਵਲੋ ਆਏ ਹੋਏ ਆਗੂਆ ਨੂੰ ਫੁੱਲਾ ਦਾ ਗੁਲਦਸਤਾ ਭੇਟ ਕਰਦੇ ਹੋਏ ਇਟਲੀ ਦੀ ਰਾਜਧਾਨੀ ਰੋਮ ਪੁਜੱਣ ਤੇ ਨਿੱਘੀ ਜੀ ਆਇਆ ਆਖਿਆ ਗਿਆ। ਤਾਜ ਕਲੱਬ ਅਪਰੀਲੀਆ ‘ਚੋ ਹੋਈ ਹੰਗਾਮੀ ਮੀਟਿੰਗ ਵਿਚ ਮੌਜੂਦ ਐਨ ਆਰ ਆਈ ਆਗੂਆਂ ਦੇ ਵਿਚਾਰਾਂ ਨੂੰ ਬੜੀ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਪਹੁੰਚੇ ਹੋਈ ਸੀਨੀਅਰ ਲੀਡਰਸ਼ਿਪ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਦੇਸ਼ ਦੇ ਨਾਗਰਿਕਾਂ ਦੇ ਹੱਕ ਵਿੱਚ ਹਾ ਦਾ ਨਆਰਾ ਮਾਰਿਆ ਤੇ ਅੱਗੇ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾ ਨਿਰੰਤਰ ਜਾਰੀ ਰਹਿਣਗੀਆ।
The post ਹੁਣ NRI’s ਦੇ ਮਸਲੇ ਵੀ ਹੋਣਗੇ ਚੋਣ ਮੈਨੀਫੈਸਟੋ ਦਾ ਹਿੱਸਾ appeared first on Daily Post Punjabi.
source https://dailypost.in/news/punjab/%e0%a8%b9%e0%a9%81%e0%a8%a3-nris-%e0%a8%a6%e0%a9%87-%e0%a8%ae%e0%a8%b8%e0%a8%b2%e0%a9%87-%e0%a8%b5%e0%a9%80-%e0%a8%b9%e0%a9%8b%e0%a8%a3%e0%a8%97%e0%a9%87-%e0%a8%9a%e0%a9%8b%e0%a8%a3-%e0%a8%ae/