ਪੱਛਮੀ ਬੰਗਾਲ ਅਸੈਂਬਲੀ ਨੇ ਬੀਐਸਐਫ ਦੇ ਅਧਿਕਾਰ ਖੇਤਰ ਦਾ ਵਿਸਤਾਰ ਕਰਨ ਦੇ ਕੇਂਦਰ ਦੇ ਫੈਸਲੇ ਵਿਰੁੱਧ ਮਤਾ ਪਾਸ ਕੀਤਾ ਹੈ। ਇਸ ਪ੍ਰਸਤਾਵ ‘ਤੇ ਚਰਚਾ ਦੌਰਾਨ ਵਿਧਾਨ ਸਭਾ ‘ਚ ਕਾਫੀ ਹੰਗਾਮਾ ਹੋਇਆ।
ਦਰਅਸਲ, ਟੀਐਮਸੀ ਵਿਧਾਇਕ ਉਦਯਨ ਗੁਹਾ ਨੇ ਕਿਹਾ ਕਿ ਜਦੋਂ ਕੋਈ ਔਰਤ ਸਰਹੱਦ ਪਾਰ ਕਰਦੀ ਹੈ ਤਾਂ ਬੀਐਸਐਫ ਦੇ ਜਵਾਨ ਉਸ ਨੂੰ ਜਾਂਚ ਦੇ ਬਹਾਨੇ ਅਣਉਚਿਤ ਤਰੀਕੇ ਨਾਲ ਛੂਹ ਲੈਂਦੇ ਹਨ। ਤੁਸੀਂ ਭਾਰਤ ਮਾਤਾ ਦੀ ਜੈ ਜਿੰਨੀ ਮਰਜ਼ੀ ਕਹੋ, ਤੁਸੀਂ ਦੇਸ਼ ਭਗਤ ਨਹੀਂ ਹੋ ਸਕਦੇ। ਗੁਹਾ ਦੇ ਇਸ ਬਿਆਨ ‘ਤੇ ਭਾਜਪਾ ਵਿਧਾਇਕਾਂ ਨੇ ਹੰਗਾਮਾ ਕੀਤਾ। ਇਸ ਦੇ ਨਾਲ ਹੀ ਵਿਧਾਇਕ ਦੇ ਬਿਆਨ ‘ਤੇ ਬੀ.ਐੱਸ.ਐੱਫ. ਨੇ ਕਿਹਾ ਹੈ ਕਿ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਇੱਕ ਪੇਸ਼ੇਵਰ ਫੋਰਸ ਹੈ, ਜਿਸ ਨੇ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਲਾਜ਼ਮੀ ਡਿਊਟੀ ਨਿਭਾਈ ਹੈ। ਔਰਤਾਂ ਦੀ ਤਲਾਸ਼ੀ ਲੈਣ ਵਾਲੀਆਂ ਬੀਐਸਐਫ ਦੀਆਂ ਮਹਿਲਾ ਗਾਰਡਾਂ ਹਨ। ਬੀਐਸਐਫ ਦੇ ਜਵਾਨਾਂ ਵੱਲੋਂ ਔਰਤਾਂ ਨੂੰ ਅਣਉਚਿਤ ਢੰਗ ਨਾਲ ਛੂਹਣ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਰੈਸਟੋਰੈਂਟ ‘ਚ ‘ਗੇ’ ਦੀ ਐਂਟਰੀ ਨਹੀਂ ? ਹੰਗਾਮੇ ਤੋਂ ਬਾਅਦ ਸਪਸ਼ਟੀਕਰਨ ਆਇਆ ਸਾਹਮਣੇ
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਬੀਐਸਐਫ ਐਕਟ ਵਿੱਚ ਸੋਧ ਕਰਕੇ ਬੀਐਸਐਫ ਨੂੰ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ 50 ਕਿਲੋਮੀਟਰ ਦੇ ਦਾਇਰੇ ਵਿੱਚ ਤਲਾਸ਼ੀ, ਜ਼ਬਤ ਕਰਨ ਅਤੇ ਗ੍ਰਿਫਤਾਰ ਕਰਨ ਦੀ ਸ਼ਕਤੀ ਦਿੱਤੀ ਹੈ। ਪਹਿਲਾਂ ਇਹ ਰੇਂਜ ਅੰਤਰਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਦੇ ਖੇਤਰ ਤੱਕ ਸੀ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੇ ਵੀ ਕੇਂਦਰ ਦੇ ਇਸ ਫੈਸਲੇ ਵਿਰੁੱਧ ਮਤਾ ਪਾਸ ਕੀਤਾ ਸੀ। ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤੇ ਮਤੇ ਵਿੱਚ ਕੇਂਦਰ ਦੇ ਇਸ ਫੈਸਲੇ ਨੂੰ ਸੂਬਾ ਪੁਲੀਸ ਦਾ ਅਪਮਾਨ ਕਰਾਰ ਦਿੰਦਿਆਂ ਇਸ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
The post ਪੰਜਾਬ ਮਗਰੋਂ ਹੁਣ ਬੰਗਾਲ ਨੇ ਵੀ BSF ਦਾ ਅਧਿਕਾਰ ਖੇਤਰ ਵਧਾਉਣ ਖਿਲਾਫ ਵਿਧਾਨ ਸਭਾ ‘ਚ ਮਤਾ ਕੀਤਾ ਪਾਸ appeared first on Daily Post Punjabi.