‘ਮਹਾਤਮਾ ਗਾਂਧੀ ਚਾਹੁੰਦੇ ਸੀ ਭਗਤ ਸਿੰਘ ਨੂੰ ਹੋਵੇ ਫਾਂਸੀ’, ਕੰਗਣਾ ਰਣੌਤ ਦੇ ਇਸ ਬਿਆਨ ‘ਤੇ ਸ਼ਿਕਾਇਤ ਦਰਜ

ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਵਿਵਾਦਤ ਬਿਆਨ ਕਰਨ ਸੁਰਖ਼ੀਆਂ ‘ਚ ਹੈ। ਇਸ ਵਾਰ ਕੰਗਨਾ ਨੇ ਮਹਾਤਮਾ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਨੇ ਸੋਸ਼ਲ ਸਾਈਟ ਇੰਸਟਾਗ੍ਰਾਮ ‘ਤੇ ਦੋ ਲੰਬੀਆਂ ਪੋਸਟਾਂ ਪਾਈਆ ਹਨ।

kangana now targets mahatma gandhi
kangana now targets mahatma gandhi

ਇੱਕ ਪੋਸਟ ਵਿੱਚ ਕੰਗਨਾ ਨੇ ਲਿਖਿਆ, “ਤੁਸੀਂ ਜਾਂ ਤਾਂ ਗਾਂਧੀ ਦੇ ਪ੍ਰਸ਼ੰਸਕ ਹੋ ਸਕਦੇ ਹੋ ਜਾਂ ਨੇਤਾ ਜੀ ਦੇ ਸਮਰਥਕ ਹੋ ਸਕਦੇ ਹੋ। ਤੁਸੀਂ ਦੋਵੇਂ ਨਹੀਂ ਹੋ ਸਕਦੇ। ਚੁਣੋ ਅਤੇ ਫੈਸਲਾ ਕਰੋ।” ਕੰਗਨਾ ਨੇ ਇੰਸਟਾਗ੍ਰਾਮ ਸਟੋਰੀਜ਼ ਵਿੱਚ ਲਿਖੇ ਮੈਸਜ ਵਿੱਚਮਹਾਤਮਾ ਗਾਂਧੀ ਨੂੰ ਸੱਤਾ ਦਾ ਭੁੱਖਾ ਤੇ ਚਾਲਾਕ ਦੱਸਿਆ ਹੈ। ਇਸ ਤੋਂ ਪਹਿਲਾਂ ਕੰਗਨਾ ਨੇ ਭਾਰਤ ਨੂੰ ਮਿਲੀ ਆਜ਼ਾਦੀ ਨੂੰ ਭੀਖ ਦੱਸਿਆ ਸੀ। ਹੁਣ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਕਾਂਗਰਸੀ ਆਗੂ ਵੱਲੋਂ ਕੰਗਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਕੰਗਨਾ ਨੇ ਲਿਖਿਆ- ”ਅਜ਼ਾਦੀ ਲਈ ਲੜਨ ਵਾਲਿਆਂ ਨੂੰ ਉਨ੍ਹਾਂ ਲੋਕਾਂ ਨੇ ਆਪਣੇ ਮਾਲਕਾਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ‘ਚ ਆਪਣੇ ‘ਤੇ ਜ਼ੁਲਮ ਕਰਨ ਵਾਲਿਆਂ ਨਾਲ ਲੜਨ ਦੀ ਨਾ ਤਾਂ ਹਿੰਮਤ ਸੀ ਅਤੇ ਨਾ ਹੀ ਖੂਨ ‘ਚ ਉਬਾਲ। ਇਹ ਸੱਤਾ ਦੇ ਭੁੱਖੇ ਅਤੇ ਚਲਾਕ ਲੋਕ ਸਨ। ਉਨ੍ਹਾਂ ਨੇ ਹੀ ਸਾਨੂੰ ਸਿਖਾਇਆ ਸੀ ਕਿ ਜੇਕਰ ਕੋਈ ਤੁਹਾਡੀ ਇੱਕ ਗੱਲ੍ਹ ‘ਤੇ ਥੱਪੜ ਮਾਰੇ ਤਾਂ ਦੂਜੀ ਗੱਲ੍ਹ ਉਸ ਦੇ ਸਾਹਮਣੇ ਕਰ ਦਿਓ, ਇਸ ਤਰ੍ਹਾਂ ਤੁਹਾਨੂੰ ਆਜ਼ਾਦੀ ਮਿਲੇਗੀ। ਇਸ ਤਰ੍ਹਾਂ ਆਜ਼ਾਦੀ ਨਹੀਂ, ਸਿਰਫ਼ ਭੀਖ ਮਿਲਦੀ ਹੈ। ਸਮਝਦਾਰੀ ਨਾਲ ਆਪਣੇ ਹੀਰੋ ਦੀ ਚੋਣ ਕਰੋ।

ਇਹ ਵੀ ਪੜ੍ਹੋ : ਅੱਜ ਮੁੜ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਦਾ ਲਾਂਘਾ, ਜਾਣੋ ਕਦੋਂ ਹੋਵੇਗੀ ਰਜਿਸਟ੍ਰੇਸ਼ਨ ਤੇ ਕਦੋਂ ਰਵਾਨਾ ਹੋਵੇਗਾ ਪਹਿਲਾ ਜੱਥਾ

ਆਪਣੀ ਦੂਜੀ ਪੋਸਟ ‘ਚ ਕੰਗਨਾ ਰਣੌਤ ਨੇ ਲੋਕਾਂ ਨੂੰ ਇਤਿਹਾਸ ਬਾਰੇ ਜਾਨਣ ਦੀ ਨਸੀਹਤ ਦਿੰਦਿਆਂ ਲਿਖਿਆ ਕਿ ਗਾਂਧੀ ਜੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਵੇ। ਕੰਗਨਾ ਨੇ ਲਿਖਿਆ, ”ਗਾਂਧੀ ਨੇ ਕਦੇ ਵੀ ਭਗਤ ਸਿੰਘ ਅਤੇ ਨੇਤਾ ਜੀ ਦਾ ਸਮਰਥਨ ਨਹੀਂ ਕੀਤਾ। ਬਹੁਤ ਸਾਰੇ ਸਬੂਤ ਹਨ ਜੋ ਦਰਸਾਉਂਦੇ ਹਨ ਕਿ ਗਾਂਧੀ ਜੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਵੇ। ਇਸ ਲਈ ਤੁਹਾਨੂੰ ਇਹ ਚੁਣਨਾ ਪਵੇਗਾ ਕਿ ਤੁਸੀਂ ਕਿਸ ਦਾ ਸਮਰਥਨ ਕਰਦੇ ਹੋ, ਕਿਉਂਕਿ ਹਰ ਸਾਲ ਉਨ੍ਹਾਂ ਦੇ ਜਨਮਦਿਨ ‘ਤੇ ਉਨ੍ਹਾਂ ਸਾਰਿਆਂ ਨੂੰ ਆਪਣੀਆਂ ਯਾਦਾਂ ਵਿੱਚ ਰੱਖਣਾ ਅਤੇ ਉਨ੍ਹਾਂ ਨੂੰ ਯਾਦ ਕਰਨਾ ਕਾਫ਼ੀ ਨਹੀਂ ਹੈ। ਇਮਾਨਦਾਰੀ ਨਾਲ ਕਹਾਂ ਤਾਂ ਇਹ ਸਿਰਫ ਮੂਰਖਤਾ ਹੀ ਨਹੀਂ ਸਗੋਂ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਅਤੇ ਸਤਹੀ ਹੈ। ਲੋਕਾਂ ਨੂੰ ਆਪਣੇ ਇਤਿਹਾਸ ਅਤੇ ਆਪਣੇ ਨਾਇਕਾਂ ਨੂੰ ਜਾਣਨਾ ਚਾਹੀਦਾ ਹੈ।”

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ‘ਮਹਾਤਮਾ ਗਾਂਧੀ ਚਾਹੁੰਦੇ ਸੀ ਭਗਤ ਸਿੰਘ ਨੂੰ ਹੋਵੇ ਫਾਂਸੀ’, ਕੰਗਣਾ ਰਣੌਤ ਦੇ ਇਸ ਬਿਆਨ ‘ਤੇ ਸ਼ਿਕਾਇਤ ਦਰਜ appeared first on Daily Post Punjabi.



Previous Post Next Post

Contact Form