ਜਿੱਥੇ ਅੱਜ ਵੀ ਸਾਡੇ ਦੇਸ਼ ਦੇ ਵਿੱਚ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ਵਿਚ ਹੀ ਮਾਰ ਦਿੰਦੇ ਹਨ ਉੱਥੇ ਹੀ ਇਕ ਤਸਵੀਰ ਵਿਲੱਖਣ ਨਿਕਲ ਕੇ ਸਾਹਮਣੇ ਆਈ ਹੈ। ਇਹ ਤਰਾਜੂ ਵਿਚ ਲੜਕੀ ਦੇ ਨਾਲ ਸਿੱਕਿਆਂ ਨੂੰ ਤੋਲਿਆ ਜਾ ਰਿਹਾ ਹੈ ਅਤੇ ਘਰ ਦੇ ਵਿੱਚ ਧੀ ਜੰਮਣ ਤੋਂ ਬਾਅਦ ਜੋ ਖੁਸ਼ੀਆਂ ਖੇੜਿਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਪਰਿਵਾਰ ਦੇ ਵਿੱਚ ਧੀ ਜੰਮਣ ਤੋਂ ਬਾਅਦ ਘਰਦਿਆਂ ਨੂੰ ਐਨਾ ਚਾਅ ਚੜ੍ਹਿਆ ਕਿ ਉਨ੍ਹਾਂ ਨੇ ਧੀ ਦੇ ਵਜ਼ਨ ਦੇ ਨਾਲ ਸਿੱਕੇ ਤੋਲ ਕੇ ਦਾਨ ਕਰਨ ਦਾ ਫੈਸਲਾ ਲਿਆ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

ਲੜਕੀ ਦੇ ਦਾਦਾ ਹਰਪਾਲ ਸਿੰਘ ਖਾਲਸਾ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਧੀ ਜੰਮਣ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਜਿੱਥੇ ਲੋਕ ਦੀਵਾਲੀ ਦੇ ਮੌਕੇ ਲਕਸ਼ਮੀ ਨੂੰ ਘਰ ਦੇ ਵਿੱਚ ਬੁਲਾਉਂਦੇ ਹਨ ਪਰ ਉਨ੍ਹਾਂ ਦੇ ਘਰ ਧੀ ਆਉਣ ‘ਤੇ ਉਨ੍ਹਾਂ ਨੂੰ ਓਹੀ ਚਾਅ ਹੈ।

ਨਾਲ ਹੀ ਉਨ੍ਹਾਂ ਨੇ ਉਹ ਲੋਕਾਂ ਨੂੰ ਨਸੀਹਤ ਵੀ ਦਿੱਤੀ ਜੋ ਘਰ ਦੇ ਧੀ ਜੰਮਣ ਤੇ ਦੁੱਖ ਮਨਾਉਂਦੇ ਹਨ ਅਤੇ ਕੁਝ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਉਸ ਨੂੰ ਕੁੱਖ ਵਿੱਚ ਮਾਰ ਦਿੰਦੇ ਹਨ ਪਰ ਇਸ ਤਸਵੀਰ ਨੇ ਇੱਕ ਮਿਸਾਲ ਜ਼ਰੂਰ ਕਾਇਮ ਕਰ ਦਿੱਤੀ ਹੈ। ਓਧਰ ਜਿਹੜੇ ਹਸਪਤਾਲ ਦੇ ਵਿਚ ਹਰਪ੍ਰੀਤ ਕੌਰ ਖਾਲਿਸਤਾਨੀ ਦਾ ਜਨਮ ਹੋਇਆ ਉਸ ਦੀ ਡਾਕਟਰ ਨੇ ਵੀ ਇਸ ਨੂੰ ਇੱਕ ਸ਼ਲਾਘਾ ਯੋਗ ਕਦਮ ਦੱਸਿਆ ਹੈ।
The post ਅੰਮ੍ਰਿਤਸਰ : ਦੀਵਾਲੀ ਮੌਕੇ ਨਵਜੰਮੀ ਧੀ ਦੇ ਵਜ਼ਨ ਬਰਾਬਰ ਸਿੱਕੇ ਤੋਲ ਕੇ ਕੀਤੇ ਗਏ ਦਾਨ appeared first on Daily Post Punjabi.
source https://dailypost.in/news/punjab/majha/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%a6%e0%a9%80%e0%a8%b5%e0%a8%be%e0%a8%b2%e0%a9%80-%e0%a8%ae%e0%a9%8c%e0%a8%95%e0%a9%87-%e0%a8%a8%e0%a8%b5/