ਨਿਊਜ਼ੀਲੈਂਡ ਖਿਲਾਫ ਜਾਰੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਨੇ 2-0 ਨਾਲ ਬੜ੍ਹਤ ਬਣਾ ਲਈ ਹੈ। ਦੂਜੇ ਟੀ-20 ਮੈਚ ‘ਚ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਕੇਐੱਲ ਰਾਹੁਲ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਟੀਮ ਇੰਡੀਆ ਨੂੰ ਜਿੱਤ ਮਿਲੀ। ਜਿੱਤ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਬੈਂਚ-ਸਟ੍ਰੈਂਥ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ।
ਮੈਚ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਬਿਆਨ ਦਿੰਦਿਆਂ ਕਿਹਾ ਕਿ ਅਸੀਂ ਮੁਸ਼ਕਲ ਹਾਲਾਤਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਵੀ ਸ਼ਾਨਦਾਰ ਹੈ। ਮੈਚ ਵਿੱਚ ਇੱਕ ਵਿਕਟ ਦੀ ਗੱਲ ਚੱਲ ਰਹੀ ਸੀ, ਜੋ ਸਾਨੂੰ ਮੋਮੈਂਟਮ ਦੇ ਸਕਦੀ ਸੀ। ਸਾਡੀ ਬੈਂਚ ਸਟ੍ਰੈਂਥ ਬਹੁਤ ਮਜ਼ਬੂਤ ਹੈ, ਨਵੇਂ ਖਿਡਾਰੀ ਲਗਾਤਾਰ ਕ੍ਰਿਕਟ ਖੇਡਦੇ ਆ ਰਹੇ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਅੱਜ ਜਾਣਗੇ ਪਾਕਿਸਤਾਨ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਣਗੇ ਨਤਮਸਤਕ
ਇਸ ਤੋਂ ਅੱਗੇ ਰੋਹਿਤ ਸ਼ਰਮਾ ਨੇ ਕਿਹਾ ਕਿ ਕਪਤਾਨ ਦੇ ਤੌਰ ‘ਤੇ ਮੇਰਾ ਕੰਮ ਇਹ ਰਹੇਗਾ ਕਿ ਨਵੇਂ ਖਿਡਾਰੀ ਜਦੋਂ ਵੀ ਖੇਡਣ ਆਉਣ ਤਾਂ ਉਹ ਹਮੇਸ਼ਾ ਆਰਾਮਦਾਇਕ ਮਹਿਸੂਸ ਕਰਨ। ਮੇਰੇ ਲਈ ਇਹ ਜ਼ਰੂਰੀ ਹੈ ਕਿ ਖਿਡਾਰੀਆਂ ਨੂੰ ਆਜ਼ਾਦੀ ਦਿੱਤੀ ਜਾਵੇ ਤੇ ਹੋਰ ਬਾਹਰੀ ਚੀਜ਼ਾਂ ਦੀ ਚਿੰਤਾ ਨਾ ਕੀਤੀ ਜਾਵੇ । ਇਸ ਲਈ ਮੈਦਾਨ ‘ਤੇ ਆਉਂਦੇ ਹੀ ਖੇਡ ਬਾਰੇ ਹੀ ਸੋਚੋ।
ਇਸ ਤੋਂ ਇਲਾਵਾ ਬੈਂਚ ਸਟ੍ਰੈਂਥ ਨੂੰ ਲੈ ਕੇ ਰੋਹਿਤ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਨੌਜਵਾਨ ਟੀਮ ਹੈ, ਕਈ ਖਿਡਾਰੀਆਂ ਨੇ ਬਹੁਤ ਘੱਟ ਗੇਮਾਂ ਖੇਡੀਆਂ ਹਨ । ਬਹੁਤ ਸਾਰੇ ਖਿਡਾਰੀ ਆਪਣੇ ਮੌਕੇ ਦੀ ਉਡੀਕ ਕਰ ਰਹੇ ਹਨ, ਪਰ ਉਨ੍ਹਾਂ ਦਾ ਸਮਾਂ ਜ਼ਰੂਰ ਆਵੇਗਾ । ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਮੌਕਾ ਮਿਲੇ, ਪਰ ਜੋ ਵੀ ਖਿਡਾਰੀ ਗ੍ਰਾਊਡ ਵਿੱਚ ਹਨ, ਉਨ੍ਹਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਆਪਣਾ ਕੰਮ ਪੂਰਾ ਕਰ ਸਕਣ।
ਇਹ ਵੀ ਪੜ੍ਹੋ: ਸਿੰਘੂ ਬਾਰਡਰ ‘ਤੇ ਅੱਜ 32 ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਅੱਗੇ ਦੀ ਰਣਨੀਤੀ, MSP ‘ਤੇ ਚਰਚਾ ਸੰਭਵ
ਗੌਰਤਲਬ ਹੈ ਕਿ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਇਸ ਟੀ-20 ਸੀਰੀਜ਼ ਵਿੱਚ ਕਈ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ । ਟੀ-20 ਫਾਰਮੈਟ ਵਿੱਚ ਕਪਤਾਨੀ ਛੱਡ ਚੁੱਕੇ ਵਿਰਾਟ ਕੋਹਲੀ ਵੀ ਇਸ ਸੀਰੀਜ਼ ਵਿੱਚ ਨਹੀਂ ਖੇਡ ਰਹੇ ਹਨ, ਅਜਿਹੇ ਵਿੱਚ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਕਈ ਨਵੇਂ ਖਿਡਾਰੀਆਂ ਨੂੰ ਮੌਕਾ ਮਿਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
The post ਮੈਚ ਜਿੱਤਣ ਤੋਂ ਬਾਅਦ ਰੋਹਿਤ ਸ਼ਰਮਾ ਦਾ ਵੱਡਾ ਬਿਆਨ, ਕਿਹਾ-“ਖਿਡਾਰੀਆਂ ਨੂੰ ਆਜ਼ਾਦੀ ਦੇਣਾ ਬਹੁਤ ਜ਼ਰੂਰੀ” appeared first on Daily Post Punjabi.
source https://dailypost.in/news/sports/rohit-sharma-lauds-teammates/