ਪੰਜਾਬ ਦੇ ਮਨਪ੍ਰੀਤ ਨੂੰ ਅੱਜ ਮਿਲੇਗਾ ‘ਖੇਲ ਰਤਨ’, ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ‘ਤੇ ਰਾਸ਼ਟਰਪਤੀ ਕਰਨਗੇ ਸਨਮਾਨਿਤ

ਟੋਕੀਓ ਓਲੰਪਿਕ 2020 ਵਿੱਚ ਇਤਿਹਾਸ ਰਚਣ ਵਾਲੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇਸ਼ ਦਾ ਖੇਡ ਰਤਨ ਹੋਣਗੇ । ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ 41 ਸਾਲ ਬਾਅਦ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ । ਸ਼ਨੀਵਾਰ ਦੁਪਹਿਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਪੁਰਸਕਾਰ ਨਾਲ ਸਨਮਾਨਿਤ ਕਰਨਗੇ।

Punjab Manpreet to become Khel Ratna
Punjab Manpreet to become Khel Ratna

ਦੱਸ ਦੇਈਏ ਕਿ ਮਨਪ੍ਰੀਤ ਪੰਜਾਬ ਦੇ ਜਲੰਧਰ ਦਾ ਰਹਿਣ ਵਾਲੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ ਖੇਡ ਦੇ ਸਰਵਉੱਚ ਸਨਮਾਨ ਖੇਲ ਰਤਨ ਲਈ ਚੁਣਿਆ ਗਿਆ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ 3 ਹੋਰ ਉਮੀਦਵਾਰਾਂ ਦਾ ਐਲਾਨ

ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਨੇ ਆਪਣੇ ਭਰਾਵਾਂ ਨੂੰ ਦੇਖ ਕੇ ਹਾਕੀ ਖੇਡਣੀ ਸ਼ੁਰੂ ਕੀਤੀ ਸੀ । ਮਨਪ੍ਰੀਤ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ ਸੁਖਰਾਜ ਸਿੰਘ ਵੀ ਹਾਕੀ ਖੇਡਦੇ ਸਨ। ਉਨ੍ਹਾਂ ਨੂੰ ਦੇਖ ਕੇ ਹੀ ਮਨਪ੍ਰੀਤ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਸੀ। ਮਨਪ੍ਰੀਤ ਨੇ ਆਪਣੇ ਹਾਕੀ ਦੇ ਸਫ਼ਰ ਵਿੱਚ ਕਈ ਅਹਿਮ ਉਪਲੱਬਧੀਆਂ ਹਾਸਿਲ ਕੀਤੀਆਂ ਹਨ।

Punjab Manpreet to become Khel Ratna
Punjab Manpreet to become Khel Ratna

ਜਿਸ ਲਈ ਉਸ ਨੂੰ 2014 ਵਿੱਚ ਏਸ਼ੀਆ ਦੇ ਜੂਨੀਅਰ ਪਲੇਅਰ ਆਫ ਦਿ ਈਅਰ ਦਾ ਖਿਤਾਬ ਮਿਲਿਆ ਸੀ । ਇਸ ਤੋਂ ਬਾਅਦ ਮਨਪ੍ਰੀਤ ਨੂੰ 2019 ਵਿੱਚ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵੱਲੋਂ ਸਰਵੋਤਮ ਖਿਡਾਰੀ ਦੇ ਖਿਤਾਬ ਨਾਲ ਸਨਮਾਨਿਆ ਗਿਆ ਸੀ । ਮਨਪ੍ਰੀਤ ਨੇ ਏਸ਼ੀਅਨ, ਕਾਮਨਵੈਲਥ ਖੇਡਾਂ ਵਿੱਚ ਕਈ ਗੋਲਡ ਮੈਡਲ ਜਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਪੰਜਾਬ ਦੇ ਮਨਪ੍ਰੀਤ ਨੂੰ ਅੱਜ ਮਿਲੇਗਾ ‘ਖੇਲ ਰਤਨ’, ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ‘ਤੇ ਰਾਸ਼ਟਰਪਤੀ ਕਰਨਗੇ ਸਨਮਾਨਿਤ appeared first on Daily Post Punjabi.



source https://dailypost.in/news/sports/punjab-manpreet-to-become-khel-ratna/
Previous Post Next Post

Contact Form