ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਮੀਮਸ ਵੀ ਚੱਲ ਰਹੇ ਹਨ।
ਇਸ ਮਾਮਲੇ ‘ਤੇ ਸ਼ਿਵ ਸੈਨਾ ਦੇ ਫਾਇਰਬ੍ਰਾਂਡ ਨੇਤਾ ਸੰਜੇ ਰਾਊਤ ਨੇ ਵੀ ਤੰਜ ਕਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੰਜੇ ਰਾਉਤ ਨੇ ਇੱਕ ਟਵੀਟ ਵਿੱਚ ਲਿਖਿਆ, “ਬਲਦ ਚਾਹੇ ਕਿੰਨਾ ਵੀ ਅੜੀਅਲ ਕਿਉਂ ਨਾ ਹੋਵੇ, ਕਿਸਾਨ ਆਪਣੇ ਖੇਤ ਨੂੰ ਵਹਾਂ ਹੀ ਲੈਂਦਾ ਹੈ। ਜੈ ਜਵਾਨ, ਜੈ ਕਿਸਾਨ !!”
ਸੰਜੇ ਰਾਉਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਉਹ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਨਜ਼ਰ ਆ ਰਹੇ ਹਨ। ਸੰਜੇ ਰਾਉਤ ਨੇ ਇਸ ਤਸਵੀਰ ਬਾਰੇ ਲਿਖਿਆ- ਟਰੈਕਟਰ ਅਤੇ ਜੇਸੀਬੀ ਦਾ ਸਾਥ, ਕਾਲੇ ਖੇਤੀਬਾੜੀ ਕਾਨੂੰਨ ਹੋਏ ਸਾਫ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂ ਸਰਕਾਰ ‘ਤੇ ਤੰਜ ਕੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਅੰਦੋਲਨ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
The post ‘ਬਲਦ ਚਾਹੇ ਕਿੰਨਾ ਵੀ ਅੜੀਅਲ ਕਿਉਂ ਨਾ ਹੋਵੇ, ਕਿਸਾਨ ਆਪਣੇ ਖੇਤ ਨੂੰ ਵਹਾਂ ਹੀ ਲੈਂਦਾ ਹੈ’ – ਸੰਜੇ ਰਾਉਤ appeared first on Daily Post Punjabi.