ਪੀਐਮ ਮੋਦੀ ਵੱਲੋਂ ਨਵੇਂ ਖੇਤੀ ਕਾਨੂੰਨ ਨੂੰ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਸਾਨਾਂ ਦਾ ਪ੍ਰਦਰਸ਼ਨ ਕਦੋਂ ਖਤਮ ਹੋਵੇਗਾ ? ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰੀ ਟੀ.ਵੀ ਤੋਂ ਐਲਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੱਲ੍ਹ ਨੂੰ ਗੱਲ ਕਰਨੀ ਪਈ ਤਾਂ ਕਿਸ ਨਾਲ ਕਰਾਂਗੇ ?
ਦੱਸ ਦੇਈਏ ਕਿ ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਐਗਰੀਕਲਚਰ ਐਕਟ ਨੂੰ ਵਾਪਿਸ ਲੈਣ ਦਾ ਵੱਡਾ ਐਲਾਨ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜ਼ਿਆਦਾ ਮਿੱਠਾ ਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ 750 ਕਿਸਾਨ ਸ਼ਹੀਦ ਹੋਏ ਹਨ ਅਤੇ 10 ਹਜ਼ਾਰ ਕੇਸ ਹਨ। ਬਿਨਾਂ ਗੱਲਬਾਤ ਦੇ ਕਿਵੇਂ ਚੱਲੇ ਜਾਈਏ। ਪ੍ਰਧਾਨ ਮੰਤਰੀ ਨੇ ਅਜਿਹੀ ਮਿੱਠੀ ਭਾਸ਼ਾ ਵਰਤੀ ਕਿ ਸ਼ਹਿਦ ਵੀ ਫੇਲ ਹੋ ਗਿਆ। ਹਲਵਾਈ ਨੂੰ ਤਾਂ ਮਖਿਆਲ ਦੀਆਂ ਮੱਖੀਆਂ ਵੀ ਨਹੀਂ ਡੰਗ ਮਾਰਦੀਆਂ। ਉਹ ਇੰਝ ਹੀ ਮੱਖੀਆਂ ਉਡਾਉਂਦਾ ਰਹਿੰਦਾ ਹੈ। ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ ਜੋ ਮਿੱਠੀ ਭਾਸ਼ਾ ਵਰਤੀ ਜਾ ਰਹੀ ਹੈ, ਉਸ ਨੂੰ ਗੱਲਬਾਤ ‘ਚ ਪਾ ਦਿਓ।ਰਾਜਾਂ ‘ਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੀਐੱਮ ਨੇ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ ਹੈ? ਇਸ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਾਨੂੰ ਕੀ ਪਤਾ ਇਸ ਦਾ ਕਾਰਨ ਕੀ ਹੈ। ਅਸੀਂ ਵਾਪਸੀ ਦਾ ਕਾਰਨ ਨਹੀਂ ਜਾਣਨਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਸਾਡਾ ਕੰਮ ਪੂਰਾ ਹੋਵੇ।
ਟਿਕੈਤ ਨੇ ਕਿਹਾ ਕਿ ਸਾਨੂੰ ਵੀ ਪ੍ਰਧਾਨ ਮੰਤਰੀ ਨੇ ਇੱਕ ਦਮ ਝਟਕਾ ਦਿੱਤਾ ਹੈ। ਆਪਣੇ ਲੋਕਾਂ ਦੀ ਸਲਾਹ ਵੀ ਨਹੀਂ ਲੈਂਦੇ ਉਹ ਤਾਂ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਧਾ ਦੋ ਬੱਸ। ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਬਿਨਾਂ ਫਸੇ ਕਿੱਥੇ ਮੰਨ ਰਹੀ ਹੈ। ਜੇਕਰ ਸਰਕਾਰ ਬਿਨਾਂ ਫਸੇ ਮੰਨਦੀ ਹੈ ਤਾਂ ਦੱਸੋ।ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪੂਛ ਫੜ੍ਹ ਕੇ ਰੱਖਾਂਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ 11 ਦੌਰ ਦੀ ਗੱਲਬਾਤ ਹੋਈ ਸੀ ਤਾਂ ਇਹ ਵੀ ਕਿਹਾ ਗਿਆ ਸੀ ਕਿ ਤਿੰਨੋਂ ਕਾਨੂੰਨਾਂ ਤੋਂ ਬਾਅਦ ਐਮਐਸਪੀ ਬਾਰੇ ਗੱਲਬਾਤ ਕਰਾਂਗੇ ਅਤੇ ਇਹ ਗੱਲਬਾਤ ਕਮੇਟੀ ਰਾਹੀਂ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਫ਼ਸਲ ਅੱਧੇ ਰੇਟ ’ਤੇ ਵਿਕ ਰਹੀ ਹੈ ਤਾਂ ਅਸੀਂ ਅੱਧੇ ਰੇਟ ’ਤੇ ਕਿਉਂ ਵੇਚੀਏ। ਅਸੀਂ ਅਜੇ ਤੱਕ ਸਵਾਮੀਨਾਥਨ ਕਮੇਟੀ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਹੁਣ ਵੀ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੀ ਵਿਧੀ ਠੀਕ ਨਹੀਂ ਹੈ, ਪਰ ਅਸੀਂ ਸਿਰਫ ਇਹੀ ਕਹਿ ਰਹੇ ਹਾਂ ਕਿ ਇਸ ‘ਤੇ ਗਾਰੰਟੀ ਕਾਨੂੰਨ ਬਣਾਓ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
The post ‘ਸ਼ਹਿਦ ਨਾਲੋਂ ਮਿੱਠਾ ਬੋਲ ਰਹੇ ਨੇ ਪ੍ਰਧਾਨ ਮੰਤਰੀ, ਭਰੋਸਾ ਨਹੀਂ ਹੁੰਦਾ’ : ਰਾਕੇਸ਼ ਟਿਕੈਤ appeared first on Daily Post Punjabi.