‘ਕਿਸਾਨਾਂ ਦੀ ਆੜ੍ਹ ‘ਚ ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ ‘ਚ ਸਨ ਕਾਂਗਰਸ ਤੇ ਹੋਰ ਦਲਾਂ ਦੇ ਆਗੂ’- BJP ਨੇਤਾ

ਕਿਸਾਨ ਅੰਦੋਲਨ ਤਾਂ ਇੱਕ ਬਹਾਨਾ ਸੀ, ਅਸਲੀ ਮਕਸਦ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਸੀ, ਜਿਸ ਵਿੱਚ ਕਾਂਗਰਸ ਸਣੇ ਕਈ ਪਾਰਟੀਆਂ ਦੇ ਆਗੂ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਖਤਮ ਕਰਕੇ ਉਨ੍ਹਾਂ ਦੇ ਇਰਾਦਿਆਂ ‘ਤੇ ਪਾਣੀ ਫੇਰ ਦਿੱਤਾ। ਹਾਥਰਸ ਦੇ ਭਾਜਪਾ ਦੇ ਵਿਧਾਇਕ ਹਰੀਸ਼ੰਕਰ ਮਾਹੌਰ ਨੇ ਐਤਵਾਰ ਨੂੰ ਕੌਂਸਲਰ ਸ਼ੰਖਵਾਰ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ਦੌਰਾਨ ਇਹ ਗੱਲ ਕਹੀ।

Leaders of Congress
Leaders of Congress

ਭਾਜਪਾ ਵਿਧਾਇਕ ਸ਼ਹਿਰ ਵਿੱਚ ਨਿਕਲਣ ਵਾਲੇ ਵੀਰਾਂਗਣਾ ਝਲਕਾਰੀ ਬਾਈ ਦੇ ਸ਼ੋਭਾਯਾਤਰਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੁਹਾਗਨਗਰੀ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕੋਰੇ ਸਮਾਜ ਨੂੰ ਜਿੰਨਾ ਸਨਮਾਨ ਦਿੱਤਾ ਹੈ, ਓਨਾ ਕਿਸੇ ਨੇ ਨਹੀਂ ਦਿੱਤਾ। ਭਾਰਤ ਸਰਕਾਰ ਨੇ ਕੋਰੇ ਸਮਾਜ ਨੂੰ ਜਿੰਨਾ ਸਤਿਕਾਰ ਦਿੱਤਾ ਹੈ, ਓਨਾ ਕਿਸੇ ਪਾਰਟੀ ਨੇ ਨਹੀਂ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

ਕੇਂਦਰ ਵੱਲੋਂ ਖੇਤੀ ਕਾਨੂਨ ਵਾਪਿਸ ਲੈਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਭਾਜਪਾ ਵਿਧਾਇਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਇੱਕ ਸ਼ਲਾਘਾਯੋਗ ਕਦਮ ਸੀ। ਕਿਉਂਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਕਿਸਾਨਾਂ ਦੀ ਆੜ੍ਹ ਵਿੱਚ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਦਾ ਵੀ ਅਸਿੱਧੇ ਤੌਰ ‘ਤੇ ਸਹਿਯੋਗ ਮਿਲ ਰਿਹਾ ਸੀ।

ਇਹ ਵੀ ਪੜ੍ਹੋ : ਯੂਰਪ, UK ਸਣੇ 12 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

The post ‘ਕਿਸਾਨਾਂ ਦੀ ਆੜ੍ਹ ‘ਚ ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ ‘ਚ ਸਨ ਕਾਂਗਰਸ ਤੇ ਹੋਰ ਦਲਾਂ ਦੇ ਆਗੂ’- BJP ਨੇਤਾ appeared first on Daily Post Punjabi.



Previous Post Next Post

Contact Form