ਖਿਡਾਰੀਆਂ ਨੇ BJP ਦੇ ਸੰਸਦ ਮੈਂਬਰ ਨੂੰ ਸਟੇਡੀਅਮ ‘ਚ ਬੰਦ ਕਰ ਕੀਤਾ ਪ੍ਰਦਰਸ਼ਨ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਐਮਪੀ ਸਪੋਰਟਸ ਮੁਕਾਬਲੇ ਦੇ ਪ੍ਰੋਗਰਾਮ ਵਿੱਚ ਖਿਡਾਰੀਆਂ ਨੇ ਹੰਗਾਮਾ ਕੀਤਾ ਹੈ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਅਰੁਣ ਕੁਮਾਰ ਸਾਗਰ ਨੂੰ ਵੀਰਵਾਰ ਨੂੰ ਸਥਾਨਕ ਖਿਡਾਰੀਆਂ ਨੇ ਸਟੇਡੀਅਮ ਦੇ ਅੰਦਰ ਬੰਦ ਕਰ ਦਿੱਤਾ।

shahjahanpur players locked mp
shahjahanpur players locked mp

ਉਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮੀ ਰਾਸ਼ੀ ਨਾ ਦੇਣ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਹ ਕਦਮ ਚੁੱਕਿਆ ਸੀ। ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਨੇ ਸਟੇਡੀਅਮ ਦੇ ਗੇਟ ਬੰਦ ਕਰ ਦਿੱਤੇ ਸਨ। ਪੁਲਿਸ ਵੱਲੋਂ ਛੁਡਾਏ ਜਾਣ ਤੋਂ ਪਹਿਲਾਂ ਸਾਗਰ ਨੂੰ ਕੁੱਝ ਸਮਾਂ ਸਟੇਡੀਅਮ ਦੇ ਕੈਂਪਸਵਿੱਚ ਰਹਿਣਾ ਪਿਆ। ਇੱਥੇ ਖਿਡਾਰੀਆਂ ਨੇ ਸੰਸਦ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸੰਸਦ ਦੇ ਸਵਾਗਤ ਲਈ ਲਗਾਏ ਬੈਨਰ ਅਤੇ ਪੋਸਟਰ ਵੀ ਪਾੜ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਸਟੇਡੀਅਮ ਦਾ ਗੇਟ ਵੀ ਕੁੱਝ ਸਮੇਂ ਲਈ ਬਾਹਰੋਂ ਬੰਦ ਕਰ ਦਿੱਤਾ, ਜਿਸ ਕਾਰਨ ਸੰਸਦ ਮੈਂਬਰ ਅੰਦਰ ਹੀ ਬੰਦ ਹੋ ਗਿਆ।

ਇਹ ਵੀ ਪੜ੍ਹੋ : ਮੁੰਬਈ ਅੱਤਵਾਦੀ ਹਮਲੇ ਨੂੰ ਹੋਏ 13 ਸਾਲ ਪੂਰੇ, ਰਾਸ਼ਟਰਪਤੀ ਰਾਮਨਾਥ ਕੋਵਿੰਦ ਸਣੇ ਸੀਨੀਅਰ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਖਿਡਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਜਿੱਤਣ ‘ਤੇ ਨਕਦ ਰਾਸ਼ੀ ਦੇਣ ਦੀ ਗੱਲ ਕਹੀ ਗਈ, ਜੋ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਨਾਲ ਹੀ, ਚੋਣ ਪ੍ਰਕਿਰਿਆ ਵਿੱਚ ਬਹੁਤ ਵੱਡੀ ਗੜਬੜੀ ਹੋਈ ਸੀ। ਇਸ ਤੋਂ ਗੁੱਸੇ ‘ਚ ਆ ਕੇ ਖਿਡਾਰੀਆਂ ਨੇ ਹੰਗਾਮਾ ਕਰ ਦਿੱਤਾ ਅਤੇ ਸਟੇਡੀਅਮ ਦੇ ਗੇਟ ‘ਤੇ ਤਾਲਾ ਲਗਾ ਦਿੱਤਾ ਅਤੇ ਸੰਸਦ ਮੈਂਬਰ ਨੂੰ ਸਟੇਡੀਅਮ ਤੋਂ ਬਾਹਰ ਨਹੀਂ ਜਾਣ ਦਿੱਤਾ। ਵਿਦਿਆਰਥਣਾਂ ਨੇ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਬੇਟੇ ਸਮੇਤ ਸੁਰੱਖਿਆ ਕਰਮਚਾਰੀਆਂ ‘ਤੇ ਵੀ ਅਸ਼ਲੀਲ ਵਿਵਹਾਰ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਭਾਰੀ ਪੁਲਿਸ ਫੋਰਸ ਦੇ ਆਉਣ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋਇਆ ਅਤੇ ਸੰਸਦ ਮੈਂਬਰ ਨੂੰ ਸਟੇਡੀਅਮ ਤੋਂ ਬਾਹਰ ਕੱਢਿਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਖਿਡਾਰੀਆਂ ਨੇ BJP ਦੇ ਸੰਸਦ ਮੈਂਬਰ ਨੂੰ ਸਟੇਡੀਅਮ ‘ਚ ਬੰਦ ਕਰ ਕੀਤਾ ਪ੍ਰਦਰਸ਼ਨ appeared first on Daily Post Punjabi.



Previous Post Next Post

Contact Form