ਜੈਪੁਰ, 25 ਨਵੰਬਰ : ਰਾਜਸਥਾਨ ਦੇ ਬਾੜਮੇਰ ਦੀ ਰਹਿਣ ਵਾਲੀ ਇਕ ਲੜਕੀ ਨੇ ਅਜਿਹਾ ਕੰਮ ਕੀਤਾ ਹੈ, ਜਿਸ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਲੜਕੀ ਨੇ ਆਪਣੇ ਦਾਜ ‘ਚ ਮਿਲੇ ਪੈਸਿਆਂ ਨਾਲ ਲੜਕੀਆਂ ਲਈ ਹੋਸਟਲ ਬਣਾਉਣ ਦਾ ਫੈਸਲਾ ਕੀਤਾ ਹੈ। ਬਾੜਮੇਰ ਦੀ ਅੰਜਲੀ ਨੂੰ ਉਸ ਦੇ ਪਿਤਾ ਕਿਸ਼ੋਰ ਸਿੰਘ ਕਨੌੜ ਵੱਲੋਂ ਦਾਜ ਵਿੱਚ 75 ਲੱਖ ਰੁਪਏ ਦਿੱਤੇ ਜਾ ਰਹੇ ਸਨ। ਇਸ ‘ਤੇ ਅੰਜਲੀ ਨੇ ਕਿਹਾ ਕਿ ਉਸ ਨੂੰ ਇਹ ਪੈਸਾ ਨਹੀਂ ਚਾਹੀਦਾ, ਉਹ ਚਾਹੁੰਦੀ ਹੈ ਕਿ ਸ਼ਹਿਰ ‘ਚ ਲੜਕੀਆਂ ਦਾ ਹੋਸਟਲ ਬਣਾਇਆ ਜਾਵੇ ਤਾਂ ਜੋ ਲੜਕੀਆਂ ਨੂੰ ਸਹੂਲਤ ਮਿਲ ਸਕੇ। ਇਸ ‘ਤੇ ਪਿਤਾ ਨੇ ਉਸ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਇਹ ਪੈਸੇ ਹੋਸਟਲ ਲਈ ਦੇ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਬਾੜਮੇਰ ਸ਼ਹਿਰ ਦੇ ਕਿਸ਼ੋਰ ਸਿੰਘ ਕਨੌੜ ਦੀ ਬੇਟੀ ਅੰਜਲੀ ਦਾ ਵਿਆਹ 21 ਨਵੰਬਰ ਨੂੰ ਪ੍ਰਵੀਨ ਸਿੰਘ ਨਾਲ ਹੋਇਆ ਹੈ। ਅੰਜਲੀ ਨੂੰ ਪਤਾ ਲੱਗਾ ਕਿ ਉਸ ਦਾ ਪਿਤਾ 75 ਲੱਖ ਦੀ ਵੱਡੀ ਰਕਮ ਦਾਜ ‘ਚ ਦੇ ਰਿਹਾ ਹੈ ਅਤੇ ਉਸ ਨੇ ਇਹ ਪੈਸੇ ਉਸ ਲਈ ਜੋੜ ਦਿੱਤੇ ਹਨ। ਇਸ ’ਤੇ ਅੰਜਲੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਦਾਜ ਲਈ ਰੱਖੇ ਪੈਸੇ ਲੜਕੀਆਂ ਦੇ ਹੋਸਟਲ ਦੀ ਉਸਾਰੀ ਲਈ ਦੇ ਦਿੱਤੇ ਜਾਣ। ਇਸ ‘ਤੇ ਪਰਿਵਾਰ ਕੁਝ ਗੱਲਬਾਤ ਤੋਂ ਬਾਅਦ ਸਹਿਮਤ ਹੋ ਗਿਆ। ਜਿਸ ਤੋਂ ਬਾਅਦ ਕਿਸ਼ੋਰ ਸਿੰਘ ਕਨੌੜ ਨੇ ਧੀ ਦੀ ਇੱਛਾ ਅਨੁਸਾਰ ਲੜਕੀਆਂ ਦੇ ਹੋਸਟਲ ਲਈ 75 ਲੱਖ ਰੁਪਏ ਦਿੱਤੇ। ਇਹ ਹੋਸਟਲ NH 68 ‘ਤੇ ਬਣਾਇਆ ਜਾਵੇਗਾ।
The post ਦਾਜ ‘ਚ ਪਿਤਾ ਵੱਲੋਂ 75 ਲੱਖ ਦਿੱਤੇ ਜਾਣ ‘ਤੇ ਦੁਲਹਨ ਬਣੀ ਧੀ ਨੇ ਕੀਤਾ ਇਨਕਾਰ, ਕਿਹਾ. . . . appeared first on Daily Post Punjabi.