ਹਾਰਦਿਕ ਪੰਡਿਆ ਨੂੰ ਹਵਾਈ ਅੱਡੇ ‘ਤੇ ਝਟਕਾ, ਕਸਟਮ ਵਿਭਾਗ ਵੱਲੋਂ 5 ਕਰੋੜ ਦੀਆਂ ਦੋ ਘੜੀਆਂ ਜ਼ਬਤ

ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਇਹ ਖਿਡਾਰੀ ਮੈਦਾਨ ‘ਤੇ ਤਾਂ ਫਾਰਮ ਲਈ ਸੰਘਰਸ਼ ਕਰ ਹੀ ਰਿਹਾ ਹੈ ਪਰ ਨਾਲ ਹੀ ਬਾਹਰ ਵੀ ਪਰੇਸ਼ਾਨੀ ਵਿੱਚ ਹੈ। ਦਰਅਸਲ, ਹਾਰਦਿਕ ਪੰਡਿਆ ਜਦੋਂ ਟੀਮ ਦੇ ਬਾਕੀ ਖਿਡਾਰੀਆਂ ਨਾਲ UAE ਤੋਂ ਵਾਪਸ ਆਏ ਤਾਂ ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ ‘ਤੇ ਉਨ੍ਹਾਂ ਦੀਆਂ ਦੋ ਘੜੀਆਂ ਜ਼ਬਤ ਕਰ ਲਈਆਂ ਹਨ। ਇਨ੍ਹਾਂ ਘੜੀਆਂ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।

Hardik Pandya watches seized
Hardik Pandya watches seized

ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਕੋਲ ਇਨ੍ਹਾਂ ਘੜੀਆਂ ਦਾ ਨਾ ਤਾਂ ਬਿੱਲ ਸੀ ਤੇ ਨਾ ਹੀ ਉਨ੍ਹਾਂ ਨੇ ਇਨ੍ਹਾਂ ਘੜੀਆਂ ਨੂੰ ਕਸਟਮ ਆਈਟਮ ਦੇ ਰੂਪ ਵਿੱਚ ਸ਼ੋਅ ਕੀਤਾ ਸੀ। ਜਿਸ ਕਾਰਨ ਕਸਟਮ ਵਿਭਾਗ ਵੱਲੋਂ ਉਨ੍ਹਾਂ ਦੀਆਂ ਘੜੀਆਂ ਜ਼ਬਤ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹਾਰਦਿਕ ਆਪਣੀਆਂ ਕੀਮਤੀ ਘੜੀਆਂ ਨੂੰ ਲੈ ਕੇ ਪਹਿਲਾਂ ਵੀ ਚਰਚਾ ਵਿੱਚ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: ਸੋਨੂੰ ਸੂਦ ਵੱਲੋਂ ਮੋਗਾ ਦੇ ਪਿੰਡਾਂ ‘ਚ ਚੋਣ ਪ੍ਰਚਾਰ, ਸਸਪੈਂਸ ਖ਼ਤਮ, ਇਸ ਪਾਰਟੀ ‘ਚ ਐਂਟਰੀ ਮਾਰੇਗੀ ਭੈਣ ਮਾਲਵਿਕਾ!

ਦੱਸ ਦੇਈਏ ਕਿ ਪਿਛਲੇ ਸਾਲ ਹਾਰਦਿਕ ਦੇ ਭਰਾ ਕਰੁਨਲ ਨੂੰ ਵੀ ਮੁੰਬਈ ਏਅਰਪੋਰਟ ‘ਤੇ ਦੁਬਈ ਤੋਂ ਵਾਪਸ ਆਉਂਦੇ ਰੋਕ ਲਿਆ ਗਿਆ ਸੀ। ਉਨ੍ਹਾਂ ਕੋਲ ਸੋਨਾ ਤੇ ਹੋਰ ਕੀਮਤੀ ਸਮਾਨ ਸੀ। ਜਿਸਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਕਰੁਨਲ ਕੋਲ ਇੱਕ ਕਰੋੜ ਰੁਪਏ ਦਾ ਸੋਨਾ ਤੇ ਕੁਝ ਹੋਰ ਲਗਜ਼ਰੀ ਘੜੀਆਂ ਸੀ ਜਿਨ੍ਹਾਂ ਦਾ ਖੁਲਾਸਾ ਕਾਗਜ਼ਾਤ ਵਿੱਚ ਨਹੀਂ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਹਾਰਦਿਕ ਪੰਡਿਆ ਨੂੰ ਹਵਾਈ ਅੱਡੇ ‘ਤੇ ਝਟਕਾ, ਕਸਟਮ ਵਿਭਾਗ ਵੱਲੋਂ 5 ਕਰੋੜ ਦੀਆਂ ਦੋ ਘੜੀਆਂ ਜ਼ਬਤ appeared first on Daily Post Punjabi.



source https://dailypost.in/news/sports/hardik-pandya-watches-seized/
Previous Post Next Post

Contact Form