ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਸ਼ਨ ਪੰਜਾਬ ਦੇ ਤਹਿਤ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਮੋਗਾ ਪਹੁੰਚ ਰਹੇ ਹਨ।
ਕੇਜਰੀਵਾਲ ਦਾ ਇਹ ਪੰਜਾਬ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ 20 ਨਵੰਬਰ ਨੂੰ ਕੇਜਰੀਵਾਲ ਪਾਰਟੀ ਵੱਲੋਂ 2022 ਦੀਆਂ ਚੋਣਾਂ ਲਈ ਮੁੱਖ ਉਮੀਦਵਾਰ ਦਾ ਵੀ ਐਲਾਨ ਕਰ ਸਕਦੇ ਹਨ। ਉੱਥੇ ਹੀ ਕੇਜਰੀਵਾਲ ਦਾ ਮੋਗਾ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕ ਇਸ ਸਮੇਂ ਸੋਨੂ ਸੂਦ ਵੀ ਮੋਗੇ ਹੀ ਹਨ।
The post ਪੰਜਾਬ ‘ਚ ਸਿਆਸੀ ਹਲਚਲ, 20 ਤਾਰੀਖ ਨੂੰ ਕੇਜਰੀਵਾਲ ਦਾ ਮੋਗਾ ਦੌਰਾ, ਸੋਨੂੰ ਸੂਦ ਨਾਲ ਹੋ ਸਕਦੀ ਹੈ ਮੁਲਾਕਾਤ appeared first on Daily Post Punjabi.