ਟੋਕੀਓ ਓਲੰਪਿਕਸ ਵਿੱਚ ਭਾਰਤ ਅਤੇ ਬੈਲਜੀਅਮ ਵਿਚਾਲੇ ਸੈਮੀਫਾਈਨਲ ਮੈਚ ਜਾਰੀ ਹੈ। ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।

ਕਰੀਬ ਚਾਰ ਦਹਾਕਿਆਂ ਬਾਅਦ ਭਾਰਤੀ ਟੀਮ ਕੋਲ ਓਲੰਪਿਕਸ ਵਿੱਚ ਤਮਗਾ ਜਿੱਤਣ ਦਾ ਮੌਕਾ ਹੈ, ਅਜਿਹੀ ਸਥਿਤੀ ਵਿੱਚ ਪੂਰਾ ਦੇਸ਼ ਆਪਣੀ ਟੀਮ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪੂਰਾ ਦੇਸ਼ ਇਸ ਰੋਮਾਂਚਕ ਮੈਚ ਦੇਖ ਰਿਹਾ ਹੈ।
ਦਰਅਸਲ, ਇਸੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਜਾਕਾਰੀ ਦਿੱਤੀ ਕਿ ਉਹ ਵੀ ਭਾਰਤ ਤੇ ਬੈਲਜ਼ੀਅਮ ਦਾ ਮੁਕਾਬਲਾ ਦੇਖ ਰਹੇ ਹਨ। ਸਾਡੀ ਟੀਮ ਅਤੇ ਉਨ੍ਹਾਂ ਦੀ ਸਕਿੱਲ ‘ਤੇ ਸਾਨੂੰ ਮਾਣ ਹੈ, ਸਾਰਿਆਂ ਨੂੰ ਬੈਸਟ ਆਫ਼ ਲੱਕ।
ਦੱਸ ਦੇਈਏ ਕਿ ਨਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕਿ ਟੀਮ ਇੰਡੀਆ ਦੇ ਖਿਡਾਰੀਆਂ ਦੇ ਪਰਿਵਾਰ ਨੇ ਵੀ ਮੈਚ ਦੌਰਾਨ ਆਪਣੀ ਟੀਮ ਨੂੰ ਉਤਸ਼ਾਹਿਤ ਕੀਤਾ।
ਇਹ ਵੀ ਦੇਖੋ: Big Breaking : EX-DGP Sumedh Singh Saini ਦੇ ਘਰ ਬਾਹਰ ਵੱਡੀ ਗਿਣਤੀ ‘ਚ ਪਹੁੰਚੀ Punjab Police
The post ਟੋਕੀਓ ‘ਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਜਾਰੀ, PM ਮੋਦੀ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ- ‘ਸਾਨੂੰ ਸਾਡੀ ਟੀਮ ‘ਤੇ ਮਾਣ’ appeared first on Daily Post Punjabi.