ਅੱਜ ਵੀ ਬਲਦਾਂ ਨਾਲ ਖੇਤੀ ਕਰਨ ਲਈ ਮਜ਼ਬੂਰ ਹੈ ਇਹ ਕਿਸਾਨ

ਅੱਜ ਦੇ ਦੌਰ ਵਿੱਚ ਸ਼ਾਇਦ ਹੀ ਕੋਈ ਕਿਸਾਨ ਹੋਵੇਗਾ ਜੋ ਖੇਤੀ ਦੇ ਪੁਰਾਨੇ ਤਰੀਕਿਆਂ ਨੂੰ ਵਰਤਣ ਲਈ ਤਿਆਰ ਹੋਵੇਗਾ। ਕਾਰਨ ਇਹ ਕਿ ਇਨ੍ਹਾਂ ਪੁਰਾਣੇ ਤਰੀਕਿਆਂ ਨਾਲ ਮਿਹਨਤ ਵੀ ਬਹੁਤ ਜ਼ਿਆਦਾ ਲੱਗਦੀ ਹੈ ਅਤੇ ਸਮਾਂ ਵੀ। ਅਜਿਹੇ ਹਾਲਾਤਾਂ ਵਿਚ ਜੇ ਕੋਈ ਕਿਸਾਨ ਪੁਰਾਣੇ ਖੇਤੀ ਦੇ ਤਰੀਕਿਆਂ ਦੀ ਵਰਤੋਂ ਕਰਦਾ ਹੈ ਤਾਂ ਤੇ ਉਸ ਦਾ ਸ਼ੌਂਕ ਹੋਵੇਗਾ ਜਾਂ ਫਿਰ ਮਜ਼ਬੂਰੀ।

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੰਜਗਰਾਈਆਂ ਦੇ ਨਜ਼ਦੀਕ ਪਿੰਡ ਮੀਰਪੁਰ ਦਾ ਰਹਿਣ ਵਾਲਾ ਇਕ ਕਿਸਾਨ ਕੁਲਵੰਤ ਸਿੰਘ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਇਆ ਸੀ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਵਿਚ ਇਹ ਕਿਸਾਨ ਬਲਦਾਂ ਨਾਲ ਆਪਣਾ ਖੇਤ ਜੋਤ ਰਿਹਾ ਸੀ। ਜਦ ਇਸ ਦੇ ਪਿੰਡ ਜਾ ਕੇ ਇਸ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਬਲਦਾਂ ਨਾਲ ਖੇਤੀ ਕਰਨਾ ਇਸ ਦੀ ਮਜਬੂਰੀ ਬਣ ਗਈ ਹੈ। ਕੁਲਵੰਤ ਸਿੰਘ ਤਿੰਨ ਕਨਾਲਾਂ ਪੈਲੀ ਦਾ ਮਾਲਕ ਤਾਂ ਹੈ ਪਰ ਮਹਿੰਗਾਈ ਦੇ ਦੌਰ ਵਿਚ ਤਿੰਨ ਕਨਾਲਾਂ ਨਾਲ ‌ ਟੱਬਰ ਪਾਲਣਾ ਬਹੁਤ ਮੁਸ਼ਕਿਲ ਹੈ। ਬੱਚਿਆਂ ਨੂੰ ਵੀ ਗਰੀਬੀ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦਾ ਦੋਨੋਂ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਛੋਟੇ ਜ਼ਿਮੀਂਦਾਰਾਂ ਦੀ ਲਿਮਟ ਵੀ ਨਹੀਂ ਬਣਾਉਂਦੀ ਅਤੇ ਨਾ ਹੀ ਸਬਸਿਡੀ ਤੇ ਕਰਜਾ ਦਿੰਦੀ ਹੈ। ਜੋ ਕਰਜ਼ੇ ਬੈਂਕ ਵਿੱਚੋਂ ਮਿਲਦੇ ਹਨ ਉਨ੍ਹਾਂ ਦੇ ਵਿਆਜ ਕਾਫ਼ੀ ਹੈ ਜੋ ਉਸ ਦੀ ਹੈਸੀਅਤ ਤੋਂ ਬਾਹਰ ਹੈ ਇਸ ਲਈ ਉਹ ਆਪਣੇ ਖੇਤਾਂ ਵਿਚ ਬਲਦਾਂ ਦੀ ਸਹਾਇਤਾ ਨਾਲ ਹੀ ਖੇਤੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਹੋਰ ਕਿਸਾਨ ਵੀ ਉਸ ਨੂੰ ਆਪਣੀ ਪੈਲੀ ਵਾਉਣ ਲਈ ਬੁਲਾਉਂਦੇ ਹਨ ਕਿਉਂਕਿ ਖੇਤਾਂ ਦੇ ਕੁਝ ਹਿੱਸਿਆਂ ਵਿਚ ਟ੍ਰੈਕਟਰ ਨਹੀਂ ਜਾ ਸਕਦਾ।

The post ਅੱਜ ਵੀ ਬਲਦਾਂ ਨਾਲ ਖੇਤੀ ਕਰਨ ਲਈ ਮਜ਼ਬੂਰ ਹੈ ਇਹ ਕਿਸਾਨ appeared first on Daily Post Punjabi.



source https://dailypost.in/news/punjab/majha/%e0%a8%85%e0%a9%b1%e0%a8%9c-%e0%a8%b5%e0%a9%80-%e0%a8%ac%e0%a8%b2%e0%a8%a6%e0%a8%be%e0%a8%82-%e0%a8%a8%e0%a8%be%e0%a8%b2-%e0%a8%96%e0%a9%87%e0%a8%a4%e0%a9%80-%e0%a8%95%e0%a8%b0%e0%a8%a8-%e0%a8%b2/
Previous Post Next Post

Contact Form