ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਇੱਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 41,576 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 491 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ 39,125 ਮਰੀਜ਼ ਠੀਕ ਹੋ ਗਏ ਹਨ।
ਇਹ ਪੰਜ ਦਿਨਾਂ ਬਾਅਦ ਹੋਇਆ ਹੈ ਜਦੋਂ ਇਹ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਪਹਿਲਾਂ ਇਹ ਅੰਕੜੇ 40 ਹਜ਼ਾਰ ਤੋਂ ਹੇਠਾਂ ਸਨ। 5 ਅਗਸਤ ਨੂੰ 45 ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਕੇਰਲ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇੱਥੇ 23,500 ਮਰੀਜ਼ਾਂ ਦੀ ਰਿਪੋਰਟ ਸਕਾਰਾਤਮਕ ਆਈ ਹੈ। 19,411 ਠੀਕ ਹੋ ਗਏ ਅਤੇ 116 ਦੀ ਮੌਤ ਹੋ ਗਈ।
The post ਪਿਛਲੇ 24 ਘੰਟਿਆਂ ਵਿੱਚ 41,195 ਨਵੇਂ ਮਾਮਲੇ ਆਏ ਸਾਹਮਣੇ, 491 ਲੋਕਾਂ ਦੀ ਗਈ ਜਾਨ appeared first on Daily Post Punjabi.
Sport:
National