ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਕਈ ਵਾਰ ਸ਼ੌਂਕ ਹੀ ਵਿਅਕਤੀ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹਲਕਾ ਮਜੀਠਾ ਦੇ ਪਿੰਡ ਕੱਥੂ ਨੰਗਲ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 16 ਸਾਲਾ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਨੌਜਵਾਨ ਦੀ ਮੌਤ ਇੱਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਹੋਈ ਹੈ। ਦਰਅਸਲ ਜਦੋ ਕਰਨ ਪੁਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਕੱਥੂਨੰਗਲ ਖੁਰਦ ਜੋ ਕਿ ਆਪਣੇ ਗੁਆਂਢੀ ਗੁਰਮੇਜ ਸਿੰਘ ਦੀ 12 ਬੋਰ ਰਾਈਫਲ ਨਾਲ ਇੱਕ ਵੀਡੀਓ ਬਣਾ ਰਿਹਾ ਸੀ ਤਾਂ ਉਸ ਸਮੇ ਹੀ ਅਚਾਨਕ ਗੋਲ਼ੀ ਚੱਲ ਗਈ। ਜਿਸ ਕਾਰਨ ਉਸ ਦੀ ਮੌਕੇ ਉਂਪਰ ਮੌਤ ਹੋ ਗਈ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਬਣਿਆ ਡਰ ਤੇ ਦਹਿਸ਼ਤ ਦਾ ਮਾਹੌਲ, ਤਾਲਿਬਾਨ ਨੇ ਰਾਸ਼ਟਰਪਤੀ ਭਵਨ ਉੱਤੇ ਵੀ ਕੀਤਾ ਕਬਜ਼ਾ
ਪਰ ਨੌਜਵਾਨ ਦੀ ਮੌਤ ਨੇ ਕਈ ਤਰਾਂ ਦੇ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ, ਕਿ ਆਖ਼ਰ ਨੌਜਵਾਨਾਂ ਵਿੱਚ ਇਸ ਤਰੀਕੇ ਦੀਆ ਵੀਡੀਓ ਬਣਾਉਣ ਰੁਝਾਨ ਕਿਉਂ ਚੱਲ ਰਿਹਾ ਹੈ। ਇੱਥੇ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਨੌਜਵਾਨਾਂ ਦੇ ਇਸ ਰੁਝਾਨ ਪਿੱਛੇ ਗੀਤਾਂ ਵਿੱਚ ਪ੍ਰਮੋਟ ਕੀਤਾ ਜਾਂਦਾ ਗੰਨ ਕਲਚਰ ਵੀ ਇੱਕ ਕਾਰਨ ਹੈ ?
ਇਹ ਵੀ ਦੇਖੋ : ਦੋਨਾਲੀ ਲੈ ਕੇ ਬਣਾ ਰਹੇ ਸਨ ਵੀਡੀਓ, ਚੱਲ ਗਈ ਗੋਲੀ, ਨੌਜਵਾਨ ਪੁੱਤ ਦੀ ਚਲੇ ਗਈ ਜਾਨ, ਝੱਲੇ ਨੀ ਜਾਂਦੇ ਰੋਂਦੇ ਮਾਪੇ
The post ਦੋਨਾਲੀ ਨਾਲ ਵੀਡੀਓ ਬਣਾਉਣ ਦੇ ਸ਼ੌਂਕ ਨੇ ਲਈ 16 ਸਾਲਾਂ ਨੌਜਵਾਨ ਜਾਨ, ਇੰਝ ਹੋਇਆ ਖੌਫਨਾਕ ਅੰਤ appeared first on Daily Post Punjabi.
source https://dailypost.in/news/punjab/majha/16-year-old-boy-death/