132 ਦੇਸ਼ਾਂ ’ਚ ਫੈਲਿਆ ਜਾਨਲੇਵਾ ਡੈਲਟਾ ਵੈਰੀਐਂਟ, ਆਕਸੀਜਨ ਦੀ ਕਿੱਲਤ ਨਾਲ ਜੂਝ ਰਹੇ 29 ਦੇਸ਼: WHO

ਜਾਨਲੇਵਾ ਡੈਲਟਾ ਵੈਰੀਐਂਟ ਦੁਨੀਆ ਦੇ ਲਗਭਗ 132 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਇਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਜਿਸਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ ਵੱਲੋਂ ਚਿੰਤਾ ਪ੍ਰਗਟਾਈ ਗਈ ਹੈ।

WHO on delta variant spread
WHO on delta variant spread

ਇਸ ਮਾਮਲੇ ਵਿੱਚ ਸੰਗਠਨ ਦਾ ਕਹਿਣਾ ਹੈ ਕਿ ਪੂਰੀ ਦੁਨੀਆਂ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਤੇਜ਼ੀ ਆ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਟੋਕਿਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ‘ਤੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ

WHO ਅਨੁਸਾਰ ਪਿਛਲੇ ਹਫ਼ਤੇ ਪੂਰੀ ਦੁਨੀਆਂ ਵਿੱਚ ਕੋਰੋਨਾ ਦੇ 40 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਤੋਂ ਇਲਾਵਾ WHO ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਮਾਮਲੇ ਇਸੇ ਤਰ੍ਹਾਂ ਸਾਹਮਣੇ ਆਉਂਦੇ ਰਹੇ ਤਾਂ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਕੋਰੋਨਾ ਸੰਕ੍ਰਮਣ ਦੇ ਕੁੱਲ ਮਾਮਲੇ 20 ਕਰੋੜ ਨੂੰ ਪਾਰ ਕਰ ਜਾਣਗੇ ।

WHO on delta variant spread
WHO on delta variant spread

ਦਰਅਸਲ, ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੁਨੀਆਂ ਵਿੱਚ ਕੋਰੋਨਾ ਸੰਕ੍ਰਮਣ ਦੇ ਅਸਲ ਮਾਮਲੇ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਨਾਲੋਂ ਬਹੁਤ ਜ਼ਿਆਦਾ ਹੋ ਸਕਦੇ ਹਨ ।

ਇਹ ਵੀ ਪੜ੍ਹੋ: ਪੰਜਾਬ, ਉਤਰਾਖੰਡ ਅਤੇ ਹਿਮਾਚਲ ‘ਚ ਅੱਜ ਤੋਂ ਖੁੱਲ੍ਹੇ ਸਕੂਲ, ਕੋਵਿਡ ਪ੍ਰੋਟੋਕੋਲ ਹੈ ਲਾਜ਼ਮੀ

WHO ਦੇ ਡਾਇਰੈਕਟਰ ਜਨਰਲ ਵੱਲੋਂ ਪਹਿਲਾਂ ਵੀ ਇਹ ਖਦਸ਼ਾ ਜਤਾਇਆ ਗਿਆ ਹੈ । ਉਨ੍ਹਾਂ ਅਨੁਸਾਰ ਸੰਗਠਨ ਦੇ ਛੇ ਵਿੱਚੋਂ ਪੰਜ ਖੇਤਰ ਅਜਿਹੇ ਹਨ ਜਿੱਥੇ ਕੋਰੋਨਾ ਸੰਕ੍ਰਮਣ ਦੇ ਮਾਮਲੇ ਔਸਤਨ 80 ਪ੍ਰਤੀਸ਼ਤ ਵੱਧ ਗਏ ਹਨ। ਪਿਛਲੇ ਚਾਰ ਹਫ਼ਤਿਆਂ ਵਿੱਚ ਇਹ ਅੰਕੜਾ ਦੁੱਗਣਾ ਹੋ ਗਿਆ ਹੈ । WHO ਅਨੁਸਾਰ ਕੋਰੋਨਾ ਦੇ ਮਾਮਲਿਆਂ ਵਿੱਚ ਆਈ ਤੇਜ਼ੀ ਦਾ ਕਾਰਨ ਡੈਲਟਾ ਵੈਰੀਐਂਟ ਹੈ।

WHO on delta variant spread

ਟੈਡਰੋਸ ਨੇ ਇਹ ਵੀ ਕਿਹਾ ਹੈ ਕਿ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਜਾਂ ਉਨ੍ਹਾਂ ਦਾ ਸਖਤੀ ਨਾਲ ਪਾਲਣ ਨਾ ਕਰਨ ਦੇ ਉਪਾਵਾਂ ਨੂੰ ਲਾਗੂ ਨਾ ਕਰਨ ਕਾਰਨ ਕੋਰੋਨਾ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ । ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਤਰ੍ਹਾਂ ਮਹਾਂਮਾਰੀ ਦੀ ਰੋਕਥਾਮ ਨੂੰ ਲੈ ਕੇ ਜੋ ਤਰੱਕੀ ਹਾਸਿਲ ਹੋਈ ਹੈ ਉਸਨੂੰ ਗੁਆਉਣ ਦਾ ਡਰ ਪੈਦਾ ਹੋ ਰਿਹਾ ਹੈ। ਇਸ ਤੋਂ ਅੱਗੇ ਟੈਡਰੋਸ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਵਧਣ ਦੀ ਇੱਕ ਵਜ੍ਹਾ ਟੈਸਟਿੰਗ ਦਾ ਘੱਟ ਹੋਣਾ ਵੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ 29 ਦੇਸ਼ਾਂ ਵਿੱਚ ਇਸਦੇ ਵੱਧਦੇ ਮਾਮਲਿਆਂ ਕਾਰਨ ਆਕਸੀਜਨ ਦੀ ਕਮੀ ਹੋ ਰਹੀ ਹੈ। 

ਇਹ ਵੀ ਦੇਖੋ: AK 47 ਤੋਂ ਵੱਧ ਖੌਫ਼ ਮੱਖੀਆਂ ਦਾ! ਸੌਣ ਤੋਂ ਲੈਕੇ ਰੋਟੀ ਖਾਣ ਤਕ ਹਰ ਪਾਸੇ ਮੱਖੀਆਂ ਹੀ ਮੱਖੀਆਂ !

The post 132 ਦੇਸ਼ਾਂ ’ਚ ਫੈਲਿਆ ਜਾਨਲੇਵਾ ਡੈਲਟਾ ਵੈਰੀਐਂਟ, ਆਕਸੀਜਨ ਦੀ ਕਿੱਲਤ ਨਾਲ ਜੂਝ ਰਹੇ 29 ਦੇਸ਼: WHO appeared first on Daily Post Punjabi.



source https://dailypost.in/news/international/who-on-delta-variant-spread/
Previous Post Next Post

Contact Form