actress mehreen pirzada break : ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਆਪਣੀ ਮੰਗਣੀ ਤੋੜ ਦਿੱਤੀ ਹੈ। ਤਿੰਨ ਮਹੀਨੇ ਪਹਿਲਾਂ ਉਸ ਦਾ ਕਾਂਗਰਸ ਨੇਤਾ ਭਵਯਾ ਬਿਸ਼ਨੋਈ ਨਾਲ ਰਿਸ਼ਤਾ ਹੋਇਆ ਸੀ ਅਤੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ, ਪਰ ਹੁਣ ਅਭਿਨੇਤਰੀ ਦਾ ਇਕ ਬਿਆਨ ਆਇਆ ਹੈ ਕਿ ਉਹ ਇਸ ਰਿਸ਼ਤੇ ਨੂੰ ਅੱਗੇ ਨਹੀਂ ਵਧਾਏਗੀ। ‘ਫਿਲੌਰੀ’ ਅਦਾਕਾਰਾ ਮਹਿਰੀਨ ਪੀਰਜਾਦਾ ਉਸ ਸਮੇਂ ਸੁਰਖੀਆਂ ‘ਚ ਆਈ, ਜਦੋਂ ਉਸ ਨੇ ਕਾਂਗਰਸ ਨੇਤਾ ਭਵਯਾ ਬਿਸ਼ਨੋਈ ਨਾਲ ਮੰਗਣੀ ਕੀਤੀ।

ਹੁਣ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਅਭਿਨੇਤਰੀ ਨੇ ਇਸ ਮੰਗਣੀ ਨੂੰ ਤੋੜ ਦਿੱਤਾ ਹੈ ਅਤੇ ਨੇਤਾ ਨਾਲੋਂ ਵੱਖ ਹੋ ਗਈ ਹੈ। ਇਹ ਜਾਣਕਾਰੀ ਉਸਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਮਹਿਰੀਨ ਪੀਰਜ਼ਾਦਾ ਨੇ ਇਸ ਸਾਲ ਮਾਰਚ ਵਿਚ ਕਾਂਗਰਸ ਨੇਤਾ ਭਵਯਾ ਬਿਸ਼ਨੋਈ ਨਾਲ ਸਗਾਈ ਕੀਤੀ ਸੀ ਅਤੇ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਦੋਵੇਂ ਜਲਦੀ ਹੀ ਵਿਆਹ ਕਰ ਲੈਣਗੇ। ਪਰ ਹੁਣ ਇਹ ਕੁੜਮਾਈ ਟੁੱਟ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਭਵਯਾ ਬਿਸ਼ਨੋਈ ਕਾਂਗਰਸ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੋਤੇ ਹਨ। ਭਵਿਆ ਦੇ ਪਿਤਾ ਕੁਲਦੀਪ ਬਿਸ਼ਨੋਈ ਹਰਿਆਣਾ ਦੇ ਆਦਮਪੁਰ ਤੋਂ ਵਿਧਾਇਕ ਹਨ।
ਮੰਗਣੀ ਤੋਂ ਪਹਿਲਾਂ ਦੋਵਾਂ ਨੇ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਸੀ, ਜਿਸ ਨੂੰ ਮਹਿਰੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਮਹਿਰੀਨ ਕੌਰ ਪੀਰਜ਼ਾਦਾ ਦੱਖਣੀ ਫਿਲਮ ਇੰਡਸਟਰੀ ਵਿਚ ਕਾਫ਼ੀ ਮਸ਼ਹੂਰ ਹੈ। ਇਸਦੇ ਨਾਲ ਹੀ ਉਸਨੇ ਅਨੁਸ਼ਕਾ ਸ਼ਰਮਾ ਦੀ ਫਿਲਮ ‘ਫਿਲੌਰੀ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਮਹਿਰੀਨ ਕੌਰ ਪੀਰਜਾਦਾ ਨੇ ਦੱਖਣੀ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਫਿਲਮ ‘ਕ੍ਰਿਸ਼ਨ ਗਾੜੀ ਵੀਰਾ ਪ੍ਰੇਮਾ ਗੱਡਾ’ ਨਾਲ ਕੀਤੀ ਸੀ। ਮਾਹਰੀਨ ਕੌਰ ਪੀਰਜਾਦਾ ਨੂੰ ਫਿਲਮ ‘ਮਹਾਨੁਭੂਦੂ’ ਲਈ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਵੀ ਮਿਲਿਆ ਸੀ। ਮਹਿਰੀਨ ਕੌਰ ਪੀਰਜ਼ਾਦਾ ਦਾ ਜਨਮ ਬਠਿੰਡਾ, ਪੰਜਾਬ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਮਾਹਰੀਨ ਕੌਰ ਪੀਰਜ਼ਾਦਾ ਨੇ ਕਈ ਵਪਾਰਕ ਕੰਮ ਕੀਤੇ ਹਨ। ਉਸਦਾ ਭਰਾ ਗੁਰੂਫਤੇਹ ਪੀਰਜਾਦਾ ਹੈ ਜੋ ਇੱਕ ਮਾਡਲ ਅਤੇ ਅਦਾਕਾਰ ਹੈ।
The post Mehreen Pirzada ਨੇ ਕਾਂਗਰਸ ਨੇਤਾ Bhavya Bishnoi ਨਾਲ ਤੋੜਿਆ ਰਿਸ਼ਤਾ, ਤਿੰਨ ਮਹੀਨੇ ਪਹਿਲਾਂ ਹੀ ਹੋਈ ਸੀ ਮੰਗਣੀ !! appeared first on Daily Post Punjabi.