ਅੱਜ ਹੋਵੇਗਾ CoWin Global Conclave ਦਾ ਆਗਾਜ਼, PM ਮੋਦੀ ਕਰਨਗੇ ਸੰਬੋਧਿਤ

ਪ੍ਰਧਾਨਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੋਵਿਨ ਗਲੋਬਲ ਸੰਮੇਲਨ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ, ਜਿੱਥੇ ਭਾਰਤ ਕੋਵਿਨ ਪਲੇਟਫਾਰਮ ਨੂੰ ਦੂਜੇ ਦੇਸ਼ਾਂ ਲਈ ਡਿਜੀਟਲ ਪਬਲਿਕ ਸੇਵਾ ਦੇ ਤੌਰ ‘ਤੇ ਪੇਸ਼ਕਸ਼ ਕਰੇਗਾ ਤਾਂ ਜੋ ਉਹ ਆਪਣੇ ਕੋਵਿਡ-19 ਟੀਕਾਕਰਨ ਮੁਹਿੰਮ ਨੂੰ ਚਲਾ ਸਕੇ।

CoWIN Global Conclave
CoWIN Global Conclave

ਦਰਅਸਲ, ਕੈਨੇਡਾ, ਮੈਕਸੀਕੋ, ਨਾਈਜੀਰੀਆ, ਪਨਾਮਾ ਅਤੇ ਯੂਗਾਂਡਾ ਸਮੇਤ ਲਗਭਗ 50 ਦੇਸ਼ਾਂ ਨੇ ਟੀਕਾਕਰਨ ਮੁਹਿੰਮਾਂ ਦੇ ਡਿਜੀਟਲ ਪਲੇਟਫਾਰਮ ਕੋਵਿਨ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾਈ ਹੈ । ਇਹ ਜਾਣਕਾਰੀ ਹਾਲ ਹੀ ਵਿੱਚ ਨੈਸ਼ਨਲ ਹੈਲਥ ਅਥਾਰਟੀ (NHA) ਦੇ ਸੀਈਓ ਡਾ. ਆਰ ਐਸ ਸ਼ਰਮਾ ਨੇ ਦਿੱਤੀ ਸੀ । ਉਨ੍ਹਾਂ ਕਿਹਾ ਸੀ ਕਿ ਭਾਰਤ ਸਾੱਫਟਵੇਅਰ  ਮੁਫਤ ਵਿੱਚ ਸਾਂਝੇ ਕਰਨ ਲਈ ਤਿਆਰ ਹੈ ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਕੀਤਾ ਬਿਜਲੀ ਸੰਕਟ ‘ਤੇ ਟਵੀਟ, ਕਿਹਾ- 300 ਯੂਨਿਟ ਤੱਕ ਦਿੱਤੀ ਜਾਵੇ ਮੁਫ਼ਤ ਬਿਜਲੀ

ਸ਼ਰਮਾ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਪਲੇਟਫਾਰਮ ਦਾ ਓਪਨ ਸੋਰਸ ਸੰਸਕਰਣ ਤਿਆਰ ਕਰਨ ਅਤੇ ਜੋ ਵੀ ਦੇਸ਼ ਇਸਨੂੰ ਚਾਹੁੰਦੇ ਹਨ ਉਨ੍ਹਾਂ ਨੂੰ ਮੁਫਤ ਦਿੱਤੀ ਜਾਵੇ ।

CoWIN Global Conclave
CoWIN Global Conclave

ਇਸ ਬਾਰੇ NHA ਨੇ ਟਵੀਟ ਕਰ ਕਿਹਾ, “ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਨ ਗਲੋਬਲ ਸੰਮੇਲਨ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਭਾਰਤ ਕੋਵਿਡ-19 ਵਿਰੁੱਧ ਲੜਾਈ ਵਿੱਚ ਵਿਸ਼ਵ ਨੂੰ ਕੋਵਿਨ ਦੀ ਪੇਸ਼ਕਸ਼ ਕਰੇਗਾ।”

ਇਹ ਵੀ ਪੜ੍ਹੋ: ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਸਭ ਤੋਂ ਵੱਡੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਠੱਪ

ਦੱਸ ਦੇਈਏ ਕਿ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਡਿਜੀਟਲ ਕਾਨਫਰੰਸ ਦਾ ਉਦਘਾਟਨ ਕਰਨਗੇ । ਇਸ ਸੰਮੇਲਨ ਨੂੰ ਵਿਦੇਸ਼ ਸਕੱਤਰ ਐਚ.ਵੀ. ਸ਼੍ਰੀਂਗਲਾ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਸ਼ਰਮਾ ਵੀ ਸੰਬੋਧਿਤ ਕਰ ਸਕਦੇ ਹਨ । NHA ਨੇ ਆਪਣੀ ਵੈੱਬਸਾਈਟ ‘ਤੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਡਿਜੀਟਲ ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਦੇ ਸਿਹਤ ਅਤੇ ਟੈਕਨਾਲੋਜੀ ਮਾਹਰਾਂ ਦੀ ਨੁਮਾਇੰਦਗੀ ਕੀਤੀ ਜਾਵੇਗੀ । NHA ਨੇ ਕਿਹਾ ਕਿ ਕੋਵਿਡ-19 ਨਾਲ ਇੱਕਜੁੱਟ ਲੜਾਈ ਵਿੱਚ ਕੋਵਿਨ ਨੂੰ ਲੈ ਕੇ ਭਾਰਤ ਦੁਨੀਆ ਦੇ ਨਾਲ ਹੱਥ ਮਿਲਾਉਣ ਲਈ ਬਹੁਤ ਉਤਸੁਕ ਹੈ।”

ਇਹ ਵੀ ਦੇਖੋ: ਪੁਲਿਸ ਅਤੇ ਸਿਆਸਤਦਾਨਾਂ ਨੇ ਉਜਾੜਕੇ ਰੱਖ’ਤਾ ਘਰ, ਡੈੱਥ ਬੈੱਡ ‘ਤੇ ਪਹੁੰਚੀ ਔਰਤ, ਕੁਰਲਾ ਪਿਆ ਪਰਿਵਾਰ

The post ਅੱਜ ਹੋਵੇਗਾ CoWin Global Conclave ਦਾ ਆਗਾਜ਼, PM ਮੋਦੀ ਕਰਨਗੇ ਸੰਬੋਧਿਤ appeared first on Daily Post Punjabi.



Previous Post Next Post

Contact Form