ਲੁਧਿਆਣਾ ਵਿੱਚ ਬਲੈਕ ਫੰਗਸ ਦਾ ਪ੍ਰਕੋਪ ਫਿਰ ਵਧਣ ਲੱਗਾ ਹੈ। ਮਾਛੀਵਾੜਾ ਨੇੜੇ ਪਿੰਡ ਵਿੱਚ ਇੱਕ 37 ਸਾਲਾ ਵਿਅਕਤੀ ਦੀ ਬਲੈਕ ਫੰਗਸ ਅਤੇ ਕੋਰੋਨਾ ਕਾਰਨ ਮੌਤ ਹੋ ਗਈ। ਜਦੋਂ ਉਸਦੀ ਸਿਹਤ ਵਿਗੜ ਗਈ ਤਾਂ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਬਲੈਕ ਫੰਗਸ ਦੀ ਪੁਸ਼ਟੀ ਕੀਤੀ ਗਈ, ਇਸ ਦੇ ਨਾਲ ਹੀ ਉਸ ਦੀ ਕੋਰੋਨਾ ਰਿਪੋਰਟ ਵੀ ਪਾਜ਼ਟਿਵ ਆਈ।

ਉਸਦੀ ਹਾਲਤ ਵਿਗੜਦੀ ਵੇਖ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿਥੇ ਉਸਦੀ ਮੌਤ ਹੋ ਗਈ। ਸੋਮਵਾਰ ਨੂੰ ਨੌ ਹਜ਼ਾਰ ਸੈਂਪਲਾਂ ਦੀ ਜਾਂਚ ਵਿੱਚ ਸਿਰਫ 11 ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਇਸ ਤਰ੍ਹਾਂ ਪਾਜ਼ੀਟਿਵ ਦਰ 0.12 ਪ੍ਰਤੀਸ਼ਤ ਸੀ।

ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਦੂਜੀ ਲਹਿਰ ਵਿੱਚ ਪਹਿਲੀ ਵਾਰ ਸਭ ਤੋਂ ਘੱਟ ਕੇਸ ਸਾਹਮਣੇ ਆਏ ਹਨ। ਇਹ ਵੀ ਰਾਹਤ ਦੀ ਗੱਲ ਹੈ ਕਿ ਲਗਾਤਾਰ ਪੰਜਵੇਂ ਦਿਨ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ। ਜ਼ਿਲ੍ਹੇ ਵਿਚ ਐਕਟਿਵ ਕੇਸ ਵੀ ਸਿਰਫ 223 ਰਹਿ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਅੱਜ ਨਹੀਂ ਲੱਗੇਗਾ ਕੋਰੋਨਾ ਦਾ ਟੀਕਾ, ਕੋਵੀਸ਼ੀਲਡ ਦਾ ਸਟਾਕ ਖਤਮ
ਜ਼ਿਲ੍ਹੇ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਕੋਰੋਨਾ ਦੇ 83 ਕੇਸ ਸਾਹਮਣੇ ਆਏ ਹਨ, ਜਦੋਂਕਿ ਇੱਕ ਵੀ ਮੌਤ ਨਹੀਂ ਹੋਈ। ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਦੇ 87047 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 84737 ਲੋਕ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਸਿਹਤਮੰਦ ਹੋ ਗਏ ਹਨ। ਇਸ ਦੇ ਨਾਲ ਜ਼ਿਲੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ 97.37 ਪ੍ਰਤੀਸ਼ਤ ਹੋ ਗਈ ਹੈ।
The post ਲੁਧਿਆਣਾ ‘ਚ ਫਿਰ ਵਧਿਆ ਬਲੈਕ ਫੰਗਸ ਦਾ ਖਤਰਾ, ਇੱਕ ਵਿਅਕਤੀ ਦੀ ਹੋਈ ਮੌਤ appeared first on Daily Post Punjabi.
source https://dailypost.in/news/latest-news/the-risk-of-black-fungus-2/