ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬਣੀ ਮਹਿਲਾ ਬੱਲੇਬਾਜ਼

ਇੰਗਲੈਂਡ ਖ਼ਿਲਾਫ਼ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇਤਿਹਾਸ ਰਚ ਦਿੱਤਾ ਹੈ । 75 ਦੌੜਾਂ ਦੀ ਨਾਬਾਦ ਪਾਰੀ ਖੇਡਣ ਵਾਲੀ ਮਿਤਾਲੀ ਰਾਜ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਬਣ ਗਈ ਹੈ । ਇੰਨਾ ਹੀ ਨਹੀਂ, ਮਿਤਾਲੀ ਰਾਜ ਨੇ ਲਗਾਤਾਰ ਤੀਸਰਾ ਅਰਧ ਸੈਂਕੜਾ ਲਗਾਉਂਦੇ ਹੋਏ ਭਾਰਤ ਨੂੰ ਚਾਰ ਵਿਕਟਾਂ ਨਾਲ ਜਿੱਤ ਵੀ ਦਿਵਾਈ।

Mithali Raj becomes leading run scorer
Mithali Raj becomes leading run scorer

ਦਰਅਸਲ, 38 ਸਾਲਾਂ ਦੀ ਮਿਤਾਲੀ ਆਪਣੀ ਇਸ ਪਾਰੀ ਦੌਰਾਨ 11 ਦੌੜਾਂ ਬਣਾਉਣ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ । ਮਿਤਾਲੀ ਨੇ ਇੰਗਲੈਂਡ ਦੀ ਚਾਰਲੋਟ ਐਡਵਰਡਸ ਨੂੰ ਪਿੱਛੇ ਛੱਡ ਦਿੱਤਾ, ਜਿਸ ਦੇ ਨਾਂ 10273 ਦੌੜਾਂ ਹਨ।

ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਟੀਚਾ- ‘ਸ਼ਾਈਨਿੰਗ ਸਿੱਖ ਆਫ ਇੰਡੀਆ’ ‘ਚ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਨਾਂ ਸ਼ਾਮਲ

ਮਿਤਾਲੀ ਰਾਜ ਹੁਣ ਮਹਿਲਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਇਸ ਸੂਚੀ ਵਿੱਚ ਨਿਊਜ਼ੀਲੈਂਡ ਦੇ ਸੂਜ਼ੀ ਬੈਟਸ 7849 ਦੌੜਾਂ ਨਾਲ ਤੀਜੇ ਸਥਾਨ ‘ਤੇ ਹਨ ।

Mithali Raj becomes leading run scorer
Mithali Raj becomes leading run scorer

ਇੰਗਲੈਂਡ ਖਿਲਾਫ਼ ਖੇਡੀ ਗਈ ਵਨਡੇ ਸੀਰੀਜ਼ ਵਿੱਚ ਮਿਤਾਲੀ ਰਾਜ ਨੇ ਬਹੁਤ ਸ਼ਾਨਦਾਰ ਬੱਲੇਬਾਜ਼ੀ ਕੀਤੀ । ਤਿੰਨਾਂ ਮੁਕਾਬਲਿਆਂ ਵਿੱਚ ਮਿਤਾਲੀ ਅਰਧ ਸੈਂਕੜੇ ਲਗਾਏ । ਪੂਰੀ ਸੀਰੀਜ਼ ਦੌਰਾਨ ਮਿਤਾਲੀ ਰਾਜ ਇੱਕ ਸਿਰੇ ‘ਤੇ ਬਹੁਤ ਦ੍ਰਿੜਤਾ ਨਾਲ ਖੜ੍ਹੀ ਰਹੀ।

ਇਹ ਵੀ ਪੜ੍ਹੋ: ਪੰਜਾਬ ‘ਚ ਬਿਜਲੀ ਸੰਕਟ ‘ਤੇ ਮਾਇਆਵਤੀ ਦਾ ਵੱਡਾ ਬਿਆਨ, ਕਿਹਾ- ‘ਕਾਂਗਰਸ ਨੇ ਆਪਸੀ ਝਗੜੇ ’ਚ ਉਲਝ ਕੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗੀ’

ਜ਼ਿਕਰਯੋਗ ਹੈ ਕਿ ਮਿਤਾਲੀ ਰਾਜ ਨੇ ਪਹਿਲੇ ਵਨਡੇ ਵਿੱਚ 72 ਦੌੜਾਂ ਬਣਾਈਆਂ । ਦੂਜੇ ਵਨਡੇ ਮੈਚ ਵਿੱਚ ਮਿਤਾਲੀ ਰਾਜ 59 ਦੌੜਾਂ ਦੀ ਪਾਰੀ ਖੇਡਣ ਵਿੱਚ ਕਾਮਯਾਬ ਰਹੀ, ਜਦਕਿ ਤੀਜੇ ਵਨਡੇ ਵਿੱਚ ਨਾਬਾਦ 75 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਕਲੀਨ ਸਵੀਪ ਤੋਂ ਬਚਾਅ ਲਿਆ । ਮਿਤਾਲੀ ਰਾਜ ਇਸ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਅਤੇ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੀ ਖਿਡਾਰੀ ਰਹੀ।

Mithali Raj becomes leading run scorer

ਦੱਸ ਦੇਈਏ ਕਿ 16 ਸਾਲ ਦੀ ਉਮਰ ਵਿੱਚ ਡੈਬਿਊ ਕਰਨ ਵਾਲੀ ਮਿਤਾਲੀ ਰਾਜ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ 22 ਸਾਲ ਪੂਰੇ ਕੀਤੇ ਹਨ । ਸਚਿਨ ਤੇਂਦੁਲਕਰ ਤੋਂ ਇਲਾਵਾ ਉਹ 22 ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਦੂਜੀ ਖਿਡਾਰੀ ਹੈ।

ਇਹ ਵੀ ਦੇਖੋ: ਸੁਣ ਕੇ ਦੱਸਿਓ ਪਰਿਵਾਰ ਝੂਠ ਬੋਲ ਰਿਹਾ ਜਾਂ ਅੱਖਾਂ ‘ਚ ਹੰਝੂ ਭਰ ਕੇ ਝੂਠ ਬੋਲਦੈ 100 ਸਾਲ ਦਾ ਪਿਆਜਾਂ ਵਾਲਾ ਬਾਪੂ?

The post ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬਣੀ ਮਹਿਲਾ ਬੱਲੇਬਾਜ਼ appeared first on Daily Post Punjabi.



source https://dailypost.in/news/sports/mithali-raj-becomes-leading-run-scorer/
Previous Post Next Post

Contact Form