ਸੁੱਤੇ ਪਏ ਵਿਅਕਤੀ ਦੀ 20 ਸਾਲ ਪਿੱਛੇ ਗਈ ਯਾਦਦਾਸ਼ਤ, ਸਵੇਰੇ ਉੱਠ ਖਿੱਚੀ ਸਕੂਲ ਜਾਣ ਦੀ ਤਿਆਰੀ

ਅਮਰੀਕਾ ਦੇ ਇਕ 37 ਸਾਲਾ ਵਿਅਕਤੀ ਦੀ ਸੁੱਤੇ ਪਇਆਂ ਯਾਦਦਾਸ਼ਤ ਚਲੀ ਗਈ। ਇਹ ਘਟਨਾ ਹੇਅਰਿੰਗ ਸਪੈਸ਼ਲਿਸਟ ਅਤੇ ਇਕ ਧੀ ਦੇ ਪਿਤਾ ਡੈਨੀਅਲ ਪੋਰਟਰ ਨਾਲ ਵਾਪਰੀ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

ਡੈਨੀਅਲ ਰਾਤ ਨੂੰ ਅਰਾਮ ਨਾਲ ਸੌਂ ਰਿਹਾ ਸੀ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਨਾ ਤਾਂ ਅਪਣੀ ਪਤਨੀ ਨੂੰ ਪਛਾਣਿਆ ‘ਤੇ ਨਾ ਹੀ ਆਪਣੀ ਬੱਚੀ ਨੂੰ। ਉਸ ਨੇ ਦਫ਼ਤਰ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ, ਕਿਉਂਕਿ ਉਸ ਦੀ ਯਾਦਦਾਸ਼ਤ 20 ਸਾਲ ਪਿੱਛੇ ਜਾ ਚੁੱਕੀ ਸੀ।

memory of a sleeping man
memory of a sleeping man

ਉਹ ਅਪਣੇ ਆਪ ਨੂੰ ਇਕ ਹਾਈ ਸਕੂਲ ਦਾ ਵਿਦਿਆਰਥੀ ਸਮਝਣ ਲਗਿਆ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ ਆਪਣੀ ਪਤਨੀ ਅਜਨਬੀ ਲੱਗੀ। ਉਹ ਅਜੀਬ ਹਰਕਤਾਂ ਕਰਨ ਲੱਗਾ। ਉਸ ਨੂੰ ਲਗਿਆ ਕਿ ਅਜਨਬੀ ਔਰਤ ਨੇ ਉਸ ਨੂੰ ਅਗ਼ਵਾ ਕੀਤਾ ਹੈ। ਜਦੋਂ ਉਸ ਨੇ ਅਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਿਆ ਤਾਂ ਉਹ ਵਿਸ਼ਵਾਸ ਨਹੀਂ ਕਰ ਸਕਿਆ ਕਿ ਉਹ 17 ਸਾਲਾਂ ਦੀ ਉਮਰ ‘ਚ ਇੰਨੀ ਚਰਬੀ ਵਾਲਾ ਬੰਦਾ ਕਿਵੇਂ ਹੋ ਸਕਦਾ ਹੈ? ਉਸ ਦੀ ਪਤਨੀ ਰੂਥ ਅਤੇ 10 ਸਾਲ ਦੀ ਬੇਟੀ ਨੇ ਉਸ ਨੂੰ ਅਪਣੇ ਬਾਰੇ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਵੀ ਯਾਦ ਨਾ ਕਰ ਸਕਿਆ।

memory of a sleeping man
memory of a sleeping man

ਵਿਅਕਤੀ ਨੇ ਆਪਣੇ ਮਾਪਿਆਂ ਦੇ ਘਰ ਜਾ ਰਹਿਣਾ ਸ਼ੁਰੂ ਕਰ ਦਿਤਾ ਅਤੇ ਇਕ ਸਾਲ ਬਾਅਦ ਵੀ ਯਾਦਦਾਸ਼ਤ ਵਾਪਸ ਨਾ ਆਈ। ਉਸ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਪਹਿਲਾਂ ਡਾਕਟਰਾਂ ਨੇ ਇਸ ਨੂੰ ਸ਼ਾਰਟ ਟਰਮ ਮੈਮੋਰੀ ਲੋਸ ਦਾ ਨਾਮ ਦਿਤਾ ਸੀ ਅਤੇ ਕਿਹਾ ਸੀ ਕਿ ਉਸ ਦੀ 24 ਘੰਟਿਆਂ ‘ਚ ਯਾਦਾਸ਼ਤ ਵਾਪਸ ਆ ਜਾਵੇਗੀ। ਪਰ ਹੁਣ ਇਕ ਸਾਲ ਬੀਤ ਗਿਆ ਹੈ, ਪਰ ਡੈਨੀਅਲ ਨੂੰ ਕੁੱਝ ਵੀ ਯਾਦ ਨਹੀਂ ਆ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਡੈਨੀਅਲ ਦੀ ਯਾਦਦਾਸ਼ਤ ਭਾਵਨਾਤਮਕ ਤਣਾਅ ਕਾਰਨ ਖ਼ਤਮ ਹੋ ਸਕਦੀ ਹੈ।

ਦੇਖੋ ਵੀਡੀਓ : ਡਾਕਟਰਾਂ ਨੇ ਖੜੇ ਕਰਤੇ ਹੱਥ, ਲੈ ਜਾਓ ਆਪਣੀ ਬੱਚੀ, ਪਿਓ ਕੁੜੀ ਚੁੱਕ ਪਹੁੰਚ ਗਿਆ ਗੁਰਦੁਆਰੇ, ਦੇਖੋ ਹੋਇਆ ਵੱਡਾ ਚਮਤਕਾਰ!

The post ਸੁੱਤੇ ਪਏ ਵਿਅਕਤੀ ਦੀ 20 ਸਾਲ ਪਿੱਛੇ ਗਈ ਯਾਦਦਾਸ਼ਤ, ਸਵੇਰੇ ਉੱਠ ਖਿੱਚੀ ਸਕੂਲ ਜਾਣ ਦੀ ਤਿਆਰੀ appeared first on Daily Post Punjabi.



source https://dailypost.in/news/international/memory-of-a-sleeping-man/
Previous Post Next Post

Contact Form