WTC ਫਾਈਨਲ ਲਈ ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ 15 ਮੈਂਬਰੀ ਟੀਮ ਦਾ ਕੀਤਾ ਐਲਾਨ, ਜਾਣੋ ਕਿਸਨੂੰ ਮਿਲਿਆ ਮੌਕਾ

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸ਼ੁਰੂ ਹੋਣ ਵਿੱਚ ਹੁਣ ਸਿਰਫ ਤਿੰਨ ਦਿਨ ਬਾਕੀ ਬਚੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੈਚ 18 ਜੂਨ ਤੋਂ  ਸਾਊਥੈਮਪਟਨ ਵਿੱਚ ਖੇਡਿਆ ਜਾਵੇਗਾ । ਟੂਰਨਾਮੈਂਟ ਤੋਂ ਪਹਿਲਾਂ ਨਿਊਜ਼ੀਲੈਂਡ ਵੱਲੋਂ ਇਸ ਮੈਚ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ।

World Test Championship
World Test Championship

ਇਸ ਟੂਰਨਾਮੈਂਟ ਲਈ ਭਾਰਤੀ ਟੀਮ 3 ਜੂਨ ਨੂੰ ਇੰਗਲੈਂਡ ਪਹੁੰਚ ਚੁੱਕੀ ਹੈ ਅਤੇ ਇੰਟਰਾ-ਸਕੁਐਡ ਮੈਚ ਵਿੱਚ ਪੂਰਾ ਅਭਿਆਸ ਕਰ ਚੁੱਕੀ ਹੈ। ਉੱਥੇ ਹੀ ਨਿਊਜ਼ੀਲੈਂਡ ਨੇ ਵੀ ਇਸ ਮਹਾਂ-ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਦੇ ਨਾਲ ਸ਼ਾਨਦਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਅਤੇ ਉਸ ਵਿੱਚ ਜਿੱਤ ਹਾਸਿਲ ਕੀਤੀ ।

ਇਹ ਵੀ ਪੜ੍ਹੋ: ਮੌਤਾਂ ਦੀ ਗਿਣਤੀ ਨੂੰ ਲੁਕਾ ਰਹੀ ਹੈ ਮੋਦੀ ਸਰਕਾਰ, ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਨਾਲ ਨਹੀਂ ਹੈ ਕੋਈ ਮਤਲਬ : ਓਵੈਸੀ

ਵਰਲਡ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਭਾਰਤ ਪਹਿਲੇ ਸਥਾਨ ‘ਤੇ ਰਿਹਾ ਹੈ। ਭਾਰਤ ਨੇ ਇਸ ਟੂਰਨਾਮੈਂਟ ਵਿੱਚ 12 ਟੈਸਟ ਜਿੱਤੇ ਹਨ ਅਤੇ 4 ਹਾਰੇ ਹਨ ਅਤੇ ਇੱਕ ਮੈਚ ਡਰਾਅ ਰਿਹਾ। ਭਾਰਤ ਦੇ 520 ਅੰਕ ਹੈ ਅਤੇ ਪ੍ਰਤੀਸ਼ਤਤਾ 72.2 ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 7 ਮੈਚ ਜਿੱਤੇ ਹਨ ਅਤੇ 4 ਮੈਚਾਂ ਵਿੱਚ ਹਾਰੇ ਹਨ ।

World Test Championship
World Test Championship

ਨਿਊਜ਼ੀਲੈਂਡ ਦੇ 420 ਅੰਕ ਹਨ ਅਤੇ ਪ੍ਰਤੀਸ਼ਤ 70 ਹਨ। ਆਈਸੀਸੀ ਨੇ 23 ਜੂਨ ਨੂੰ ਟੈਸਟ ਲਈ ਰਿਜ਼ਰਵ ਡੇਅ ਤੈਅ ਕੀਤਾ ਹੈ । ਜੇ ਫਾਈਨਲ ਮੈਚ ਡਰਾਅ ਜਾਂ ਟਾਈ ਹੁੰਦਾ ਹੈ ਤਾਂ ਭਾਰਤ ਅਤੇ ਨਿਊਜ਼ੀਲੈਂਡ ਦੋਵੇਂ ਸਾਂਝੇ ਤੌਰ ‘ਤੇ ਜੇਤੂ ਐਲਾਨੇ ਜਾਣਗੇ।

World Test Championship

ਭਾਰਤ ਖਿਲਾਫ਼ ਨਿਊਜ਼ੀਲੈਂਡ ਦੀ ਟੀਮ
ਕੇਨ ਵਿਲੀਅਮਸਨ (ਕਪਤਾਨ), ਟੌਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕੌਨਵੇ, ਕੋਲਿਨ ਡੀ ਗ੍ਰੈਂਡਹੋਮ, ਮੈਟ ਹੈਨਰੀ, ਕੈਲ ਜੇਮਿਸਨ, ਟੌਮ ਲਾਥਮ, ਹੈਨਰੀ ਨਿਕੋਲਸ, ਅਜਾਜ਼ ਪਟੇਲ, ਟਿਮ ਸਾਊਥੀ, ਰਾਸ ਟੇਲਰ, ਨੀਲ ਵੈਗਨਰ, ਬੀ.ਜੇ. ਵਾਟਲਿੰਗ, ਵਿਲ ਯੰਗ।

ਇਹ ਵੀ ਪੜ੍ਹੋ: ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ

ਨਿਊਜ਼ੀਲੈਂਡ ਖਿਲਾਫ਼ ਭਾਰਤੀ ਟੀਮ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ-ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਆਰ.ਕੇ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ, ਉਮੇਸ਼ ਯਾਦਵ, ਕੇ ਐਲ ਰਾਹੁਲ, ਰਿਧੀਮਾਨ ਸਾਹਾ ਆਦਿ ਸ਼ਾਮਿਲ ਹਨ ।

ਇਹ ਵੀ ਦੇਖੋ: ਕੀ FAKE ਸੀ ਗੈਂਗਸਟਰਾਂ ਦਾ ENCOUNTER ? ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਚੁੱਕੇ ਸਵਾਲ,ਕਿਹਾ ਪਹਿਲਾਂ ਕੁੱਟਿਆ ਫੇਰ..

The post WTC ਫਾਈਨਲ ਲਈ ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ 15 ਮੈਂਬਰੀ ਟੀਮ ਦਾ ਕੀਤਾ ਐਲਾਨ, ਜਾਣੋ ਕਿਸਨੂੰ ਮਿਲਿਆ ਮੌਕਾ appeared first on Daily Post Punjabi.



source https://dailypost.in/news/sports/world-test-championship/
Previous Post Next Post

Contact Form