WHO ਨੇ ਡੈਲਟਾ ਵੈਰੀਐਂਟ ਨੂੰ ਲੈ ਕੇ ਲੋਕਾਂ ਨੂੰ ਕੀਤੀ ਅਪੀਲ, ਕਿਹਾ- ਵੈਕਸੀਨ ਲੈਣ ਵਾਲੇ ਵੀ ਵਰਤਣ ਸਾਵਧਾਨੀ

ਦੁਨੀਆ ਭਰ ਵਿੱਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਫੈਲਣ ਕਾਰਨ ਹੁਣ ਵਿਸ਼ਵ ਸਿਹਤ ਸੰਗਠਨ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਮਾਸਕ ਪਹਿਨਣਾ ਬੰਦ ਨਹੀਂ ਕਰਨਾ ਚਾਹੀਦਾ ।

WHO chief on delta variant
WHO chief on delta variant

WHO ਨੇ ਕਿਹਾ ਕਿ ਖਤਰਨਾਕ ਅਤੇ ਵਧੇਰੇ ਛੂਤਕਾਰੀ ਡੈਲਟਾ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀਆਂ  ਕਰਨਾ, ਮਾਸਕ ਪਹਿਨਣਾ  ਅਤੇ ਹੋਰ ਸੁਰੱਖਿਆ ਦੇ ਹੋਰ ਉਪਾਅ ਨਹੀਂ ਛੱਡਣੇ ਚਾਹੀਦੇ। WHO ਦੇ ਅਧਿਕਾਰੀ ਮਾਰਿਆਂਗੇਲਾ ਸਿਮਾਓ ਨੇ ਕਿਹਾ ਕਿ ਲੋਕਾਂ ਨੂੰ ਸਿਰਫ ਇਸ ਲਈ ਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਦੋਵੇਂ ਖੁਰਾਕਾਂ ਲੈ ਲਈਆਂ ਹਨ। ਉਨ੍ਹਾਂ ਨੂੰ ਅਜੇ ਵੀ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਦਿੱਲੀ ‘ਚ ਵਿਆਹ ਸਮਾਰੋਹ ‘ਚ 50 ਲੋਕਾਂ ਨੂੰ ਮਿਲੀ ਇਜਾਜ਼ਤ, ਅੱਜ ਤੋਂ ਖੁੱਲ੍ਹਣਗੇ ਜਿੰਮ

ਦਰਅਸਲ, WHO ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਸਿਮਾਓ ਨੇ ਕਿਹਾ ਕਿ ਇਕੱਲੀ ਵੈਕਸੀਨ ਹੀ ਕਮਿਊਨਿਟੀ ਦੇ ਸੰਚਾਰ ਨੂੰ ਰੋਕ ਨਹੀਂ ਸਕਦੀ। ਲੋਕਾਂ ਨੂੰ ਲਗਾਤਾਰ ਮਾਸਕ ਪਹਿਨਣਾ ਪਵੇਗਾ, ਹਵਾਦਾਰ ਥਾਵਾਂ ‘ਤੇ ਰਹਿਣਾ ਪਵੇਗਾ, ਭੀੜ ਤੋਂ ਬਚਣਾ ਪਵੇਗਾ ਅਤੇ ਹੱਥਾਂ ਨੂੰ ਸਾਫ਼ ਰੱਖਣਾ ਪਵੇਗਾ । ਇਹ ਸਭ ਉਦੋਂ ਵੀ ਬਹੁਤ ਜ਼ਰੂਰੀ  ਹੈ ਭਾਵੇਂ ਜਦੋਂ ਤੁਸੀਂ ਵੈਕਸੀਨ ਦੀਆਂ ਦੋਵਾਂ ਖੁਰਾਕਾਂ ਲੈ ਚੁੱਕੇ ਹੋਵੋ।

WHO chief on delta variant
WHO chief on delta variant

ਦੱਸ ਦੇਈਏ ਕਿ ਇਸ ਤੋਂ ਇਲਾਵਾ WHO ਨੇ ਇਹ ਵੀ ਕਿਹਾ ਹੈ ਕਿ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਸੁਰੱਖਿਆ ਦਾ ਧਿਆਨ ਰੱਖਣਾ ਹੋਵੇਗਾ ਕਿਉਂਕਿ ਡੈਲਟਾ ਵਰਗੇ ਬਹੁਤ ਜ਼ਿਆਦਾ ਛੂਤ ਵਾਲੇ ਵੈਰੀਐਂਟਸ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਰਹੇ ਹਨ ਅਤੇ ਵਿਸ਼ਵ ਦੇ ਇੱਕ ਵੱਡੇ ਹਿੱਸੇ ਵਿੱਚ ਵੈਕਸੀਨ ਲੱਗਣੀ ਹਾਲੇ ਬਾਕੀ ਹੈ। ਜ਼ਿਕਰਯੋਗ ਹੈ ਕਿ ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ਵਿੱਚ ਮਿਲਿਆ ਸੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਹ ਵੈਰੀਐਂਟ ਲਗਭਗ 85 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। 

ਇਹ ਵੀ ਦੇਖੋ: ਕਿਸਾਨਾਂ ਲਈ 30 ਕਰੋੜ ਦਾ ਹੋਟਲ ਦਾਨ ਕਰਨ ਵਾਲੇ ਦੇ ਹੱਕ ‘ਚ ਡਟੇ ਸੁਖਬੀਰ ਸਿੰਘ ਬਾਦਲ

The post WHO ਨੇ ਡੈਲਟਾ ਵੈਰੀਐਂਟ ਨੂੰ ਲੈ ਕੇ ਲੋਕਾਂ ਨੂੰ ਕੀਤੀ ਅਪੀਲ, ਕਿਹਾ- ਵੈਕਸੀਨ ਲੈਣ ਵਾਲੇ ਵੀ ਵਰਤਣ ਸਾਵਧਾਨੀ appeared first on Daily Post Punjabi.



source https://dailypost.in/news/international/who-chief-on-delta-variant/
Previous Post Next Post

Contact Form