ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੋਲੇ PM ਮੋਦੀ- ਕੋਰੋਨਾ ਖਿਲਾਫ਼ ਲੜਾਈ ‘ਚ ਯੋਗ ਉਮੀਦ ਦੀ ਇੱਕ ਕਿਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਆਯੋਜਿਤ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਯੋਗ ਉਮੀਦ ਦੀ ਇੱਕ ਕਿਰਨ ਬਣਿਆ ਹੋਇਆ ਹੈ ਅਤੇ ਇਸ ਦੇ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਹੈ।

International Yoga Day 2021
International Yoga Day 2021

ਉਨ੍ਹਾਂ ਨੇ ਕਿਹਾ ਕਿ ਜਦੋਂ ਕੋਰੋਨਾ ਨੇ ਦਸਤਕ ਦਿੱਤੀ ਸੀ, ਤਾਂ ਦੁਨੀਆ ਇਸਦੇ ਲਈ ਤਿਆਰ ਨਹੀਂ ਸੀ, ਪਰ ਅਜਿਹੇ ਸਮੇਂ ਵਿੱਚ ਯੋਗ ਹੀ ਆਤਮ-ਵਿਸ਼ਵਾਸ ਦਾ ਇੱਕ ਵੱਡਾ ਮਾਧਿਅਮ ਬਣਿਆ।

ਇਹ ਵੀ ਪੜ੍ਹੋ: ਪੰਜਾਬੀ ਕੈਨੇਡਾ ‘ਚ ਗੱਡ ਰਹੇ ਸਫਲਤਾ ਦੇ ਝੰਡੇ, ਜਲੰਧਰ ਦੀ ਨੀਨਾ ਤਾਂਗੜੀ ਓਂਟਾਰੀਓ ‘ਚ ਬਣੀ ਮੰਤਰੀ

ਪੀਐਮ ਮੋਦੀ ਨੇ ਕਿਹਾ, ‘ਕੋਰੋਨਾ ਦੇ ਡੇਢ ਸਾਲ ਵਿੱਚ ਭਾਰਤ ਸਮੇਤ ਸਣੇ ਕਿੰਨੇ ਦੇਸ਼ਾਂ ਨੇ ਇੱਕ ਵੱਡੇ ਸੰਕਟ ਦਾ ਸਾਹਮਣਾ ਕੀਤਾ । ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਲਈ ਯੋਗ ਦਿਵਸ ਉਨ੍ਹਾਂ ਦਾ ਪੁਰਾਣਾ ਸੱਭਿਆਚਾਰਕ ਤਿਉਹਾਰ ਨਹੀਂ ਹੈ। ਇਸ ਮੁਸ਼ਕਿਲ ਸਮੇਂ ਵਿੱਚ ਇੰਨੀ ਪਰੇਸ਼ਾਨੀ ਵਿੱਚ ਲੋਕ ਇਸਨੂੰ ਆਸਾਨੀ ਨਾਲ ਭੁੱਲ ਸਕਦੇ ਸਨ। ਪਰ ਲੋਕਾਂ ਵਿੱਚ ਯੋਗ ਦਾ ਉਤਸ਼ਾਹ ਹੋਰ ਵਧਿਆ ਹੈ।’

International Yoga Day 2021
International Yoga Day 2021

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ ਇਸ ਵਾਰ ਦੇ ਯੋਗ ਦਿਵਸ ਦੀ ਥੀਮ ‘ਯੋਗ ਫ਼ਾਰ ਵੈਲਨੈਸ’ ਨੇ ਕਰੋੜਾਂ ਲੋਕਾਂ ਵਿੱਚ ਯੋਗ ਪ੍ਰਤੀ ਉਤਸ਼ਾਹ ਨੂੰ ਹੋਰ ਵਧਾਇਆ। ਮੈਂ ਅੱਜ ਯੋਗ ਦਿਵਸ ‘ਤੇ ਇਹ ਕਾਮਨਾ ਕਰਦਾ ਹਾਂ ਕਿ ਹਰ ਦੇਸ਼, ਹਰ ਸਮਾਜ ਅਤੇ ਹਰ ਵਿਅਕਤੀ ਤੰਦਰੁਸਤ ਹੋਵੇ। ਆਓ ਸਾਰੇ ਇੱਕਠੇ ਹੋ ਕੇ ਇੱਕ ਦੂਜੇ ਦੀ ਤਾਕਤ ਬਣੀਏ।

ਕੋਰੋਨਾ ਦੇ ਡੇਢ ਸਾਲਾਂ ਵਿੱਚ ਭਾਰਤ ਸਮੇਤ ਕਿੰਨੇ ਦੇਸ਼ਾਂ ਨੇ ਇੱਕ ਵੱਡੇ ਸੰਕਟ ਦਾ ਸਾਹਮਣਾ ਕੀਤਾ । ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਲਈ ਯੋਗ ਦਿਵਸ ਉਨ੍ਹਾਂ ਦਾ ਪੁਰਾਣਾ ਸੱਭਿਆਚਾਰਕ ਤਿਉਹਾਰ ਨਹੀਂ ਹੈ। ਇਸ ਮੁਸ਼ਕਿਲ ਸਮੇਂ ਵਿੱਚ ਇੰਨੀ ਪਰੇਸ਼ਾਨੀ ਵਿੱਚ ਲੋਕ ਇਸਨੂੰ ਆਸਾਨੀ ਨਾਲ ਭੁੱਲ ਸਕਦੇ ਸਨ, ਪਰ ਲੋਕਾਂ ਵਿੱਚ ਯੋਗ ਦਾ ਉਤਸ਼ਾਹ ਹੋਰ ਵਧਿਆ ਹੈ।

ਇਹ ਵੀ ਪੜ੍ਹੋ: ਦਿੱਲੀ ‘ਚ ਕੱਲ੍ਹ ਤੋਂ ਇਨ੍ਹਾਂ ਪਾਬੰਦੀਆਂ ‘ਤੇ ਮਿਲੇਗੀ ਛੋਟ, ਬਾਰ-ਰੈਸਟੋਰੈਂਟ ਤੇ ਪਾਰਕਾਂ ‘ਚ ਜਾ ਸਕਣਗੇ ਲੋਕ

ਇਸ ਤੋਂ ਇਲਾਵਾ ਪੀਐੱਮ ਮੋਦੀ ਨੇ M-ਯੋਗ ਐਪ ਬਾਰੇ ਕਿਹਾ ਕਿ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ, ਤਾਂ ਇਹ ਸੋਚ ਸੀ ਕਿ ਪੂਰੀ ਦੁਨੀਆ ਨੂੰ ਇਸ ਦਾ ਲਾਭ ਮਿਲਣਾ ਚਾਹੀਦਾ ਹੈ। ਭਾਰਤ ਹੁਣ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ M-Yoga ਐਪ ਲਾਂਚ ਕਰਨ ਜਾ ਰਿਹਾ ਹੈ । ਇਸ ਮੋਬਾਈਲ ਐਪ ਵਿੱਚ ਵੱਖ-ਵੱਖ ਯੋਗਾ ਆਸਣ ਅਤੇ ਹੋਰ ਜਾਣਕਾਰੀ ਉਪਲਬਧ ਹੋਵੇਗੀ, ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ।

International Yoga Day 2021

ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਵਿਚਾਲੇ ਇਸ ਵਾਰ ਦੂਜਾ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਮਹਾਂਮਾਰੀ ਦੇ ਵਿਚਕਾਰ 6ਵਾਂ ਯੋਗ ਦਿਵਸ ਆਯੋਜਿਤ ਕੀਤਾ ਗਿਆ ਸੀ। ਹਾਲਾਂਕਿ, ਕੋਰੋਨਾ ਕਾਰਨ ਇਹ ਫਿੱਕਾ ਰਿਹਾ। ਪਿਛਲੇ ਸਾਲ ਸੰਯੁਕਤ ਰਾਸ਼ਟਰ ਨੇ ਇਸਦੀ ਥੀਮ ‘ਯੋਗ ਫਾਰ ਹੈਲਥ- ਯੋਗ ਫਰਾਮ ਹੋਮ’ ਰੱਖੀ ਸੀ। ਇਸ ਵਾਰ ਵੀ ਕੋਰੋਨਾ ਢੁੱਕਵੇਂ ਵਿਵਹਾਰ ਨਾਲ ਮਨਾਇਆ ਜਾ ਰਿਹਾ ਹੈ। ਯਾਨੀ ਸਮਾਜਿਕ ਦੂਰੀਆਂ, ਮਾਸਕ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। 

ਇਹ ਵੀ ਦੇਖੋ: ਤੁਹਾਡੀ ਪੁਰਾਣੀ ਗੱਡੀ ਮੁੜ ਤੋਂ ਦੇਵੇਗੀ ਨਵੀਂ ਵਰਗੀ ਮਾਇਲੇਜ, ਇਹ ਮਸ਼ੀਨ ਬਿਨਾ ਇੰਜਣ ਖੋਲ੍ਹੇ ਸਾਰਾ ਕਾਰਬਨ ਕਰੇਗੀ ਸਾਫ਼

The post ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੋਲੇ PM ਮੋਦੀ- ਕੋਰੋਨਾ ਖਿਲਾਫ਼ ਲੜਾਈ ‘ਚ ਯੋਗ ਉਮੀਦ ਦੀ ਇੱਕ ਕਿਰਨ appeared first on Daily Post Punjabi.



Previous Post Next Post

Contact Form