Kaur B at darbar sahib : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਕੌਰ ਬੀ ਜਿਸ ਨੇ ਹੁਣ ਤੱਕ ਆਪਣੀ ਅਦਾਕਾਰੀ ਤੇ ਕਲਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਦਰਬਾਰ ਸਾਹਿਬ ਖੜ੍ਹੀ ਹੋਈ ਹੈ।
ਕੌਰ ਬੀ ਦਰਬਾਰ ਸਾਹਿਬ ਨਤਮਸਤਕ ਹੋਈ ਹੈ ਤੇ ਉਸ ਨੇ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦਾ ਅਸ਼ੀਰਵਾਦ ਲਿਆ ਹੈ ਤੇ ਮੱਥਾ ਟੇਕਿਆ। ਕੌਰ ਬੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ। ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਹਨਾਂ ਦੇ ਵਿੱਚ ਉਹ ਸਰੋਵਰ ਦੇ ਕੰਡੇ ਬੈਠੀ ਹੋਈ ਹੈ ਤੇ ਸਿਮਰਨ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ ਤੇ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀਆਂ ਹਨ।
ਕੌਰ ਬੀ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹਾਲ ਹੀ ਵਿੱਚ ਉਸਨੇ ਨਵੇਂ ਗੀਤ ‘ ਜਿਓਂਦਿਆਂ ‘ਚ ‘ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਕੌਰ ਬੀ ਨੇ ਕੁੱਝ ਬੋਲ ਸੋਸ਼ਲ ਮੀਡੀਆ ਤੇ ਗਾ ਕੇ ਵੀ ਸਾਂਝੇ ਕੀਤੇ ਹਨ ਪਰ ਅਧਿਕਾਰਤ ਤੌਰ ਤੇ ਅਜੇ ਗੀਤ ਰਿਲੀਜ਼ ਹੋਣਾ ਹੈ।
ਇਹ ਵੀ ਦੇਖੋ : ਕਰੋੜਾਂ ਕੰਨਾਂ ‘ਚ ਰੱਸ ਘੋਲਦੀ ਇਹ ਰੂਹਾਨੀ ਅਵਾਜ਼, ਪਰ ਘਰ ਦੇ ਮਾੜੇ ਹਲਾਤ ਭਾਈ ਬਿਕਰਮਜੀਤ ਸਿੰਘ ਦੇ
The post ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਪੰਜਾਬੀ ਗਾਇਕਾ Kaur B , ਲਿਆ ਗੁਰੂ-ਘਰ ਤੋਂ ਆਸ਼ੀਰਵਾਦ appeared first on Daily Post Punjabi.
source https://dailypost.in/news/entertainment/kaur-b-at-darbar-sahib/