ਕੋਰੋਨਾ ਵਿਚਾਲੇ G-7 Summit ‘ਚ ਸ਼ਾਮਿਲ ਹੋਏ PM ਮੋਦੀ, ‘ਵਨ ਅਰਥ ਵਨ ਹੈਲਥ’ ਦਾ ਦਿੱਤਾ ਮੰਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ G-7 ਦੇਸ਼ਾਂ ਦੇ ਸੰਮੇਲਨ ਵਿੱਚ ਡਿਜੀਟਲ ਮਾਧਿਅਮ ਰਾਹੀਂ ਹਿੱਸਾ ਲਿਆ । ਕੋਰੋਨਾ ਕਾਲ ਵਿੱਚ ਪ੍ਰਧਾਨਮੰਤਰੀ ਨੇ ਆਪਣੇ ਭਾਸ਼ਣ ਵਿੱਚ ਸਿਹਤ ਬਾਰੇ ਗੱਲ ਕੀਤੀ । ਉਨ੍ਹਾਂ ਨੇ ਸੰਮੇਲਨ ਵਿੱਚ One Earth, One Health ਦਾ ਮੰਤਰ ਦਿੱਤਾ ।

PM Modi at G7 Summit
PM Modi at G7 Summit

ਦੱਸ ਦੇਈਏ ਕਿ ਇਸ ਵਾਰ ਕਾਨਫਰੰਸ ਦੀ ਪ੍ਰਧਾਨਗੀ ਬ੍ਰਿਟੇਨ ਕਰ ਰਿਹਾ ਹੈ ਅਤੇ ਉਸਨੇ ਭਾਰਤ ਨੂੰ ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਸੀ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਨਵੀਂ ਦਿੱਲੀ ਨੇ ਇਸ ਸੰਮੇਲਨ ਵਿੱਚ ਵਰਚੁਅਲੀ ਹਿੱਸਾ ਲੈਣ ਦਾ ਐਲਾਨ ਕੀਤਾ ਸੀ ।

ਇਹ ਵੀ ਪੜ੍ਹੋ: ਅਕਾਲੀ-ਬਸਪਾ ਗੱਠਜੋੜ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ‘ਤੇ ਵਾਰ, ਕਿਹਾ – ‘ਵਿਧਾਨ ਸਭਾ ਚੋਣਾਂ ‘ਚ ਨਹੀਂ ਖੁੱਲ੍ਹੇਗਾ BJP ਦਾ ਖਾਤਾ’

ਪੀਐੱਮ ਨੇ ਸੰਮੇਲਨ ਨੀ ਸੰਬੋਧਿਤ ਕਰਨ ਤੋਂ ਬਾਅਦ ਟਵੀਟ ਕਿਹਾ ਕਿ ਸੰਮੇਲਨ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਸਮਰਥਨ ਦੇਣ ਵਾਲੇ ਦੇਸ਼ਾਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਭਾਰਤ ਭਵਿੱਖ ਵਿੱਚ ਅਜਿਹੀ ਕਿਸੇ ਮਹਾਂਮਾਰੀ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ । ਮਨੁੱਖਤਾ ਲਈ One Earth, One Health  ਸਾਡਾ ਸੰਦੇਸ਼ ਹੈ ।

PM Modi at G7 Summit
PM Modi at G7 Summit

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਦੀਆਂ ਮਹਾਂਮਾਰੀ ਨੂੰ ਰੋਕਣ ਲਈ ਵਿਸ਼ਵਵਿਆਪੀ ਏਕਤਾ ਦੀ ਲੋੜ ਹੈ । ਉਨ੍ਹਾਂ ਨੇ ਭਾਰਤ ਵਿੱਚ ਟੀਕਾ ਪ੍ਰਬੰਧਨ ਅਤੇ ਕੰਨਟੈਕਟ ਟਰੇਸਿੰਗ ਟੂਲ ਦੇ ਸਫ਼ਲ ਵਰਤੋਂ ਦੀ ਗੱਲ ਵੀ ਕੀਤੀ । ਪੀਐੱਮ ਨੇ ਆਪਣੇ ਸੰਬੋਧਨ ਵਿੱਚ ਵਿਸ਼ਵਵਿਆਪੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਵਿਸ਼ਵ ਵਿਆਪੀ ਸਮੂਹਿਕ ਕੋਸ਼ਿਸ਼ਾਂ ਦਾ ਵੀ ਸਮਰਥਨ ਕੀਤਾ । ਪ੍ਰਧਾਨਮੰਤਰੀ ਨੇ WTO ਵਿੱਚ ਵੈਕਸੀਨ ਪੇਟੈਂਟਾਂ ਵਿੱਚ ਛੋਟ ਲਈ G-7 ਦੇ ਸਮਰਥਨ ਦੀ ਮੰਗ ਕੀਤੀ। ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ।

ਇਹ ਵੀ ਪੜ੍ਹੋ: ਸਿਸੋਦੀਆ ਦਾ ਵੱਡਾ ਬਿਆਨ, ਕਿਹਾ – PM ਮੋਦੀ ਅਤੇ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਦੇ ਸਕੂਲਾਂ ਦੀ ਦੁਰਦਸ਼ਾ ‘ਤੇ ਪਰਦਾ ਪਾਉਣ ਲਈ ਕੀਤੀ ਦੋਸਤੀ, ਦੇਖੋ ਵੀਡੀਓ

ਦੱਸ ਦੇਈਏ ਕਿ ਪੀਐੱਮ ਮੋਦੀ ਦੇ ਮੰਤਰ ਦਾ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ । G-7 ਸੰਮੇਲਨ ਵਿੱਚ ਫਰਾਂਸ ਦੇ ਰਾਸ਼ਟਰਪਤੀ ਨੇ ਟੀਕੇ ਲਈ ਭਾਰਤ ਨੂੰ ਕੱਚਾ ਮਾਲ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਫਰੰਸ ਦੇ ਆਊਟਰੀਚ ਸੈਸ਼ਨ ਨੂੰ ਸੰਬੋਧਨ ਕੀਤਾ ।

PM Modi at G7 Summit

ਉਨ੍ਹਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਸੱਦੇ ‘ਤੇ ਡਿਜੀਟਲ ਮਾਧਿਅਮ ਰਾਹੀਂ ਇਸ ਸੰਮੇਲਨ ਵਿੱਚ ਹਿੱਸਾ ਲਿਆ। ਇਸ ਸੰਮੇਲਨ ਵਿੱਚ ਭਾਰਤ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਦੱਖਣੀ ਅਫਰੀਕਾ ਨੂੰ G-7 ਸੰਮੇਲਨ ਲਈ ਸੱਦਾ ਦਿੱਤਾ ਹੈ । G-7 ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਅਮਰੀਕਾ ਅਤੇ ਬ੍ਰਿਟੇਨ ਸ਼ਾਮਿਲ ਹਨ।

ਇਹ ਵੀ ਦੇਖੋ: ਬਸਪਾ ਨਾਲ ਸਮਝੌਤੇ ਤੋਂ ਬਾਅਦ ਸੁਖਬੀਰ ਬਾਦਲ ਦੀ Exclusive Interview, ਸੁਣੋ ਕਿਵੇਂ ਬਦਲਣਗੇ ਹੁਣ ਸਮੀਕਰਣ

The post ਕੋਰੋਨਾ ਵਿਚਾਲੇ G-7 Summit ‘ਚ ਸ਼ਾਮਿਲ ਹੋਏ PM ਮੋਦੀ, ‘ਵਨ ਅਰਥ ਵਨ ਹੈਲਥ’ ਦਾ ਦਿੱਤਾ ਮੰਤਰ appeared first on Daily Post Punjabi.



Previous Post Next Post

Contact Form