ਦਿੱਲੀ ਸਰਕਾਰ ਨੇ ਲਾਕਡਾਊਨ ‘ਚ ਦਿੱਤੀ ਢਿੱਲ, ਕੱਲ ਤੋਂ ਖੁੱਲ੍ਹਣਗੇ ਮਾਲ,ਰੈਸਟੋਰੈਂਟ ਅਤੇ ਸਾਰੀ ਮਾਰਕੀਟ, ਸਕੂਲ-ਕਾਲਜ ਰਹਿਣਗੇ ਅਜੇ ਬੰਦ…

delhi unlock all activities allowed: ਦੇਸ਼ ਦੀ ਰਾਜਧਾਨੀ ‘ਚ ਹੁਣ ਕੋਰੋਨਾ ਦਾ ਪ੍ਰਕੋਪ ਬਹੁਤ ਘੱਟ ਹੋ ਗਿਆ ਹੈ।ਇਸ ਦੇ ਮੱਦੇਨਜ਼ਰ ਅਨਲਾਕ ਦੀ ਪ੍ਰੀਕ੍ਰਿਆ ਦੇ ਤਹਿਤ ਦਿੱਲੀ ‘ਚ ਸੋਮਵਾਰ ਤੋਂ ਸਾਰੀਆਂ ਮਾਰਕੀਟ,ਮਾਲ, ਰੈਸਟੋਰੈਂਟ ਖੁੱਲ੍ਹਣੇ ਸ਼ੁਰੂ ਹੋ ਜਾਣਗੇ।ਹਾਲਾਂਕਿ ਦਿੱਲੀ ‘ਚ ਅਜੇ ਸਕੂਲ-ਕਾਲਜ, ਸਵੀਮਿੰਗ ਪੂਲ, ਸਪਾ ਸੈਂਟਰ ਬੰਦ ਰਹਿਣਗੇ।ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ” ਕੱਲ ਸਵੇਰ 5 ਵਜੇ ਤੋਂ ਬਾਅਦ ਕੁਝ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੈ।

delhi unlock all activities allowed
delhi unlock all activities allowed

ਮਾਰਕੀਟ ਖੋਲਣ ਲਈ ਆਡ-ਈਵਨ ਸਿਸਟਮ ਭਲਕੇ ਤੋਂ ਲਾਗੂ ਨਹੀਂ ਹੋਵੇਗਾ।ਨਿੱਜੀ ਦਫਤਰ 50 ਫੀਸਦੀ ਸਮਰੱਥਾ ਦੇ ਨਾਲ ਸਵੇਰੇ 9 ਵਜੇ ਤੋਂ 5 ਵਜੇ ਤੱਕ ਕੰਮ ਕਰਨਗੇ।ਬਾਜ਼ਾਰ, ਮਾਲ ਅਤੇ ਮਾਰਕੀਟ ਕੰਪਲੈਕਸ ‘ਚ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ ਸਕਦੀਆਂ ਹਨ।ਰੈਸਟੋਰੈਂਟ 50 ਫੀਸਦੀ ਬੈਠਣ ਦੀ ਸਮਰੱਥਾ ‘ਤੇ ਕੰਮ ਕਰਨਗੇ।ਹਫਤਾਵਾਰੀ ਬਾਜ਼ਾਰ ਨੂੰ ਆਗਿਆ ਦਿੱਤੀ ਜਾ ਰਹੀ ਹੈ ਪਰ ਇਹ ਦਿਨ ‘ਚ ਇੱਕ ਜੋਨ ‘ਚ ਇਕ ਹੀ ਸਪਤਾਹਿਕ ਬਾਜ਼ਾਰ ਨੂੰ ਆਗਿਆ ਦਿੱਤੀ ਜਾਵੇਗੀ।

ਵਿਆਹਾਂ ‘ਚ 20 ਲੋਕਾਂ ਦੇ ਨਾਲ ਘਰ ਜਾਂ ਕੋਰਟ ‘ਚ ਹੀ ਹੋ ਸਕਦੀ ਹੈ।ਧਾਰਮਿਕ ਸਥਾਨ ਖੋਲੇ ਜਾ ਰਹੇ ਹਨ ਪਰ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ।ਹਾਲਾਂਕਿ ਮੁੱਖ ਮੰਤਰੀ ਨੇ ਕਿਹਾ, ਸਕੂਲ-ਕਾਲਜ, ਵਿਦਿਅਕ ਸੰਸਥਾਵਾਂ, ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਸਭਿਆਚਾਰਕ, ਧਾਰਮਿਕ ਇਕੱਠਾਂ, ਸਵਿਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ, ਥੀਏਟਰ, ਮਨੋਰੰਜਨ ਪਾਰਕ, ​​ਬੈਂਕੁਵੇਟ ਹਾਲ, ਆਡੀਟੋਰੀਅਮ, ਸਪਾ, ਜਿਮ, ਪਬਲਿਕ ਪਾਰਕ ਅਤੇ ਗਾਰਡਨ ਫਿਲਹਾਲ ਪੂਰੀ ਤਰ੍ਹਾਂ ਬੰਦ ਰਹਿਣਗੇ।

ਇਹ ਵੀ ਪੜੋ:ਦੇਸ਼ ‘ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, 71 ਦਿਨਾਂ ਬਾਅਦ ਦਰਜ ਕੀਤੇ ਗਏ ਸਭ ਤੋਂ ਘੱਟ 80,834 ਨਵੇਂ ਮਾਮਲੇ, 3303 ਮਰੀਜ਼ਾਂ ਦੀ ਮੌ

ਕੌਮੀ ਰਾਜਧਾਨੀ ਵਿਚ ਕੋਵਿਡ -19 ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ, ਸਰਕਾਰ ਨੇ 31 ਮਈ ਤੋਂ ਨਿਰਮਾਣ ਕਾਰਜਾਂ ਅਤੇ ਫੈਕਟਰੀਆਂ ਨੂੰ ਪੜਾਅਵਾਰ ਖੁੱਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ, ਤਾਲਾਬੰਦੀ ਦੇ ਅਧੀਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ। ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 213 ਨਵੇਂ ਕੇਸ ਸਾਹਮਣੇ ਆਏ ਅਤੇ 25 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਦੇ ਅਨੁਸਾਰ ਲਾਗ ਦੀ ਦਰ 0.3 ਪ੍ਰਤੀਸ਼ਤ ਤੱਕ ਆ ਗਈ ਹੈ।

ਇਹ ਵੀ ਪੜੋ:Jaspreet Jassi ਅੰਤਿਮ ਸਸਕਾਰ live, ਭੈਣ ਨੇ ਦਿੱਤੀ ਮੁੱਖ ਅਗਨੀ,ਜਿਨ੍ਹਾਂ ਦੇ ਕੰਮ ਸੰਵਾਰੇ, ਭੁੱਬਾਂ ਮਾਰ ਰੋਏ ਉਹ ਲੋਕ

The post ਦਿੱਲੀ ਸਰਕਾਰ ਨੇ ਲਾਕਡਾਊਨ ‘ਚ ਦਿੱਤੀ ਢਿੱਲ, ਕੱਲ ਤੋਂ ਖੁੱਲ੍ਹਣਗੇ ਮਾਲ,ਰੈਸਟੋਰੈਂਟ ਅਤੇ ਸਾਰੀ ਮਾਰਕੀਟ, ਸਕੂਲ-ਕਾਲਜ ਰਹਿਣਗੇ ਅਜੇ ਬੰਦ… appeared first on Daily Post Punjabi.



Previous Post Next Post

Contact Form