ਅਯੁੱਧਿਆ ਜ਼ਮੀਨੀ ਸੌਦੇ ਨੂੰ ਲੈ ਕੇ ਵਿਵਾਦ ਜਾਰੀ, ਡਿਪਟੀ ਸੀਐੱਮ ਨੇ ਕਿਹਾ – ਜੇਕਰ ਦੋਸ਼ ਸੱਚ ਹੋਏ ਤਾਂ….

ਅਯੁੱਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਰਾਮ ਮੰਦਰ ਦੀ ਉਸਾਰੀ ਲਈ ਖਰੀਦੀ ਗਈ ਜ਼ਮੀਨ ਦੇ ਘੁਟਾਲੇ ਦੇ ਦੋਸ਼ਾਂ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਹੁਣ ਟਰੱਸਟ ਦੇ ਮੈਂਬਰ ਵੀ ਦੋ ਕਰੋੜ ਦੀ ਜ਼ਮੀਨ 18.5 ਕਰੋੜ ਰੁਪਏ ਵਿੱਚ ਖਰੀਦਣ ਨੂੰ ਲੈ ਕਿ ਸਵਾਲ ਚੁੱਕ ਰਹੇ ਹਨ।

Ayodhya ram mandir land purchase scam
Ayodhya ram mandir land purchase scam

ਇਸ ਦੇ ਨਾਲ ਹੀ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਹੈ ਕਿ ਜੇ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਜ਼ਮੀਨੀ ਵਿਵਾਦ ਦੇ ਬਾਰੇ ਮੰਗਲਵਾਰ ਨੂੰ ਤਿੰਨ ਟਵੀਟ ਕੀਤੇ ਅਤੇ ਘੁਟਾਲੇ ਦਾ ਦੋਸ਼ ਲਗਾਉਣ ਵਾਲਿਆਂ ਨੂੰ ਰਾਮਦਰੋਹੀ ਕਿਹਾ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਜ਼ਮੀਨ ਖਰੀਦਣ ਸੰਬੰਧੀ ਟਰੱਸਟ ਵਿੱਚ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਕਿਹਾ ਜਾ ਰਿਹਾ ਸੀ ਕਿ ਕਮਲਨਯਨ ਦਾਸ ਹੀ ਨੇ ਟਰੱਸਟ ਉੱਤੇ ਖਰੀਦ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਪਰ ਹੁਣ ਕਮਲਨਯਨ ਦਾਸ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ “ਮੈਨੂੰ ਨਹੀਂ ਲਗਦਾ ਕਿ ਕੋਈ ਘਪਲਾ ਜਾਂ ਘੁਟਾਲਾ ਹੋਇਆ ਹੋਵੇਗਾ। ਮਹੰਤ ਨ੍ਰਿਤਿਆ ਗੋਪਾਲਦਾਸ ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਹਨ ਪਰ ਉਹ ਬਿਮਾਰ ਚੱਲ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਕਮਲਨਯਨ ਦਾਸ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ ਹੈ।

ਇਹ ਵੀ ਪੜ੍ਹੋ : ਮੌਤਾਂ ਦੀ ਗਿਣਤੀ ਨੂੰ ਲੁਕਾ ਰਹੀ ਹੈ ਮੋਦੀ ਸਰਕਾਰ, ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਨਾਲ ਨਹੀਂ ਹੈ ਕੋਈ ਮਤਲਬ : ਓਵੈਸੀ

ਹਾਲਾਂਕਿ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਨੇ ਇਨ੍ਹਾਂ ਦੋਸ਼ਾਂ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਸਾਬਕਾ ਸਪਾ ਵਿਧਾਇਕ ਨਾਰਾਇਣ ਪਾਂਡੇ ਉਰਫ ਪਵਨ ਪਾਂਡੇ ਨੇ ਦੋਸ਼ ਲਾਇਆ ਸੀ ਕਿ ਟਰੱਸਟ ਨੇ ਰਾਮ ਮੰਦਰ ਲਈ 2 ਕਰੋੜ ਰੁਪਏ ਦੀ ਜ਼ਮੀਨ 18.5 ਕਰੋੜ ਰੁਪਏ ਵਿੱਚ ਖਰੀਦੀ ਹੈ। ਵਿਧਾਇਕ ਨੇ ਦੋਸ਼ ਲਾਇਆ ਹੈ ਕਿ 12,080 ਵਰਗ ਮੀਟਰ ਜ਼ਮੀਨ ਸੁਲਤਾਨ ਅੰਸਾਰੀ ਅਤੇ ਰਵੀ ਮੋਹਨ ਤਿਵਾੜੀ ਨੇ ਦੋ ਕਰੋੜ ਵਿੱਚ ਖਰੀਦੀ ਸੀ। ਇਸ ਦਾ ਬਿਆਨਾਂ ਵੀ ਦੋ ਕਰੋੜ ਵਿੱਚ ਕੀਤਾ ਗਿਆ ਸੀ। ਪਰ 10 ਮਿੰਟ ਬਾਅਦ ਇਹੀ ਜ਼ਮੀਨ ਟਰੱਸਟ ਨੇ 18.5 ਕਰੋੜ ਰੁਪਏ ਵਿੱਚ ਖਰੀਦੀ। ਉਨ੍ਹਾਂ ਨੇ ਜ਼ਮੀਨ ਦੀ ਖਰੀਦ ਵਿੱਚ ਘੁਟਾਲੇ ਦਾ ਇਲਜ਼ਾਮ ਲਗਾਇਆ ਹੈ।

ਇਹ ਵੀ ਦੇਖੋ : Deep Sidhu ਨੂੰ ‘ਜ਼ਹਿਰ’ ਦੇਣ ਦੀ ਕੋਸ਼ਿਸ਼, ਵਿਗੜੀ ਹਾਲਤ, ਦੇਖੋ LIVE

The post ਅਯੁੱਧਿਆ ਜ਼ਮੀਨੀ ਸੌਦੇ ਨੂੰ ਲੈ ਕੇ ਵਿਵਾਦ ਜਾਰੀ, ਡਿਪਟੀ ਸੀਐੱਮ ਨੇ ਕਿਹਾ – ਜੇਕਰ ਦੋਸ਼ ਸੱਚ ਹੋਏ ਤਾਂ…. appeared first on Daily Post Punjabi.



Previous Post Next Post

Contact Form