ਇਜ਼ਰਾਈਲ-ਹਮਾਸ ਵਿਚਾਲੇ ਟੁੱਟਿਆ ਸੀਜ਼ਫਾਇਰ ! ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ‘ਤੇ ਮੁੜ ਕੀਤਾ ਹਵਾਈ ਹਮਲਾ

ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਪੱਟੀ ‘ਤੇ ਹਮਾਸ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲਾ ਕੀਤਾ ਹੈ । ਇਜ਼ਰਾਈਲੀ ਫੌਜ ਵੱਲੋਂ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ, ਕਿਉਂਕਿ ਗਾਜ਼ਾ ਵੱਲੋਂ ਅੱਗ ਲਗਾਉਣ ਵਾਲੇ ਗੁਬਾਰਿਆਂ ਨੂੰ ਲਾਂਚ ਕੀਤਾ ਗਿਆ ਸੀ ।

Israel launches air strikes on Gaza
Israel launches air strikes on Gaza

ਦਰਅਸਲ, ਬੁੱਧਵਾਰ ਯਾਨੀ ਕਿ ਅੱਜ ਸਵੇਰੇ ਗਾਜ਼ਾ ਸ਼ਹਿਰ ਵਿੱਚ ਕੁਝ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ । ਅਜਿਹੀ ਸਥਿਤੀ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿੱਛੇ ਮਹੀਨੇ ਹੋਈ ਜੰਗਬੰਦੀ ਟੁੱਟ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ, ਰੈਸਟੋਰੈਂਟ, ਸਿਨੇਮਾ ਤੇ ਜਿੰਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ

ਇਸ ਸਬੰਧੀ ਇਜ਼ਰਾਈਲੀ ਫਾਇਰ ਸਰਵਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਕੁਝ ਗੁਬਾਰਿਆਂ ਨੂੰ ਗਾਜ਼ਾ ਤੋਂ ਇਜ਼ਰਾਈਲ ਵੱਲ ਭੇਜਿਆ ਗਿਆ । ਇਸ ਕਾਰਨ ਕਈ ਥਾਵਾਂ ‘ਤੇ ਅੱਗ ਲੱਗ ਗਈ । ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ 11 ਦਿਨਾਂ ਤੱਕ ਚੱਲੇ ਹਿੰਸਕ ਟਕਰਾਅ ਅਤੇ 21 ਮਈ ਨੂੰ ਜੰਗਬੰਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਅਜਿਹੀ ਕਾਰਵਾਈ ਵੇਖੀ ਗਈ ਹੈ ।

Israel launches air strikes on Gaza
Israel launches air strikes on Gaza

ਇਸ ਬਾਰੇ ਇਜ਼ਰਾਈਲ ਦੀ ਡਿਫੈਂਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸਦੇ ਲੜਾਕੂ ਜਹਾਜ਼ਾਂ ਨੇ ਖਾਨ ਯੂਨਿਸ ਅਤੇ ਗਾਜ਼ਾ ਸ਼ਹਿਰ ਵਿੱਚ ਹਮਾਸ ਵੱਲੋਂ ਸੰਚਾਲਿਤ ਫੌਜੀ ਮਿਕਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।

ਇਹ ਵੀ ਪੜ੍ਹੋ: ਪੰਜਾਬ ‘ਚ 24 ਘੰਟਿਆਂ ਦਰਮਿਆਨ ਕੋਰੋਨਾ ਕਾਰਨ 38 ਮਰੀਜ਼ਾਂ ਨੇ ਤੋੜਿਆ ਦਮ, 642 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

IDF ਗਾਜ਼ਾ ਪੱਟੀ ਵੱਲੋਂ ਜਾਰੀ ਅੱਤਵਾਦੀ ਕਾਰਵਾਈਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਜ਼ਰਾਈਲ ਦੇ ਇਸ ਹਵਾਈ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ । ਗੌਰਤਲਬ ਹੈ ਕਿ ਪਿਛਲੀ ਵਾਰ ਕੀਤੇ ਗਏ ਹਵਾਈ ਹਮਲੇ ਵਿੱਚ 150 ਤੋਂ ਵੱਧ ਲੋਕ ਮਾਰੇ ਗਏ ਸਨ ।

Israel launches air strikes on Gaza

ਦੱਸ ਦੇਈਏ ਕਿ ਹਮਾਸ ਦੇ ਇੱਕ ਬੁਲਾਰੇ ਨੇ ਟਵਿੱਟਰ ‘ਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਫਿਲਿਸਤੀਨੀ ਆਪਣਾ ਬਹਾਦਰ ਪ੍ਰਤਿਰੋਧ ਜਾਰੀ ਰੱਖਣਗੇ ਅਤੇ ਆਪਣੇ ਅਧਿਕਾਰਾਂ ਦੀ ਰੱਖਿਆ ਕਰਨਗੇ ਜਦੋਂ ਤੱਕ ਕਿ ਕਬਜ਼ਾਕਾਰਾਂ ਨੂੰ ਸਾਡੀ ਸਾਰੀ ਧਰਤੀ ਤੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ।” ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਦੇ ਡਰੋਨ ਗਾਜ਼ਾ ਪੱਟੀ ਦੇ ਉੱਪਰ ਉੱਡਦੇ ਵੇਖੇ ਜਾ ਸਕਦੇ ਹਨ । 

ਇਹ ਵੀ ਦੇਖੋ: ਮੋਦੀ ਦੀ ਅੱਖ ਹੁਣ ਤੁਹਾਡੇ ਸੋਨੇ ‘ਤੇ ? ਦੇਖੋ ਕਿਵੇਂ ਸੂਬੇ ਭਰ ਦੇ ਸੁਨਿਆਰੇ ਹੋ ਜਾਣਗੇ ਕੰਗਾਲ !

The post ਇਜ਼ਰਾਈਲ-ਹਮਾਸ ਵਿਚਾਲੇ ਟੁੱਟਿਆ ਸੀਜ਼ਫਾਇਰ ! ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ‘ਤੇ ਮੁੜ ਕੀਤਾ ਹਵਾਈ ਹਮਲਾ appeared first on Daily Post Punjabi.



source https://dailypost.in/news/international/israel-launches-air-strikes-on-gaza/
Previous Post Next Post

Contact Form