ਹਸਪਤਾਲ ਤੋਂ ਵਾਪਸ ਜੇਲ੍ਹ ਭੇਜਿਆ ਗਿਆ
ਪਿਛਲੇ 4 ਦਿਨ ਤੋਂ ਗੁੜਗਾਂਓ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਡੇਰਾ ਸਿਰਅਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸ਼ਾਮ ਕਰੀਬ ਸਾਢੇ ਛੇ ਵਜੇ ਉਸ ਨੂੰ ਸੁਨਾਰਿਆ ਜੇਲ੍ਹ ਲਿਆਇਆ ਗਿਆ । ਇੱਥੇ ਵੀ ਉਸ ਨੂੰ ਜੇਲ੍ਹ ਹਸਪਤਾਲ ਦੇ ਵਾਰਡ ਵਿੱਚ ਰੱਖਿਆ ਗਿਆ ਹੈ । ਉਸ ਦੇ ਪੇਟ ਵਿੱਚ ਗੰਢ ਹੈ , ਸ਼ੂਗਰ ਸਹੀ ਨਾ ਹੋਣ ਕਾਰਨ ਵਾਰ-ਵਾਰ ਢਿੱਡ ਦਰਦ ਦੀਆਂ ਸਮੱਸਿਆਵਾਂ ਹੋ ਰਹੀ ਹੈ। ਰਿਪੋਰਟ ਵਿੱਚ ਪੇਟ ਵਿੱਚ ਗੰਢ ਮਿਲਣ ਉੱਤੇ ਡਾਕਟਰਾਂ ਨੇ ਕੈਂਸਰ ਦਾ ਸ਼ੱਕ ਜਤਾਇਆ ਹੈ ।
source https://punjabinewsonline.com/2021/06/11/%e0%a8%b0%e0%a8%be%e0%a8%ae-%e0%a8%b0%e0%a8%b9%e0%a9%80%e0%a8%ae-%e0%a8%a8%e0%a9%82%e0%a9%b0-%e0%a8%95%e0%a9%88%e0%a8%82%e0%a8%b8%e0%a8%b0-%e0%a8%b9%e0%a9%8b%e0%a8%a3-%e0%a8%a6%e0%a8%be-%e0%a8%b6/
Sport:
PTC News