ਪੰਜਾਬ ’ਚ ਅਗਲੇ ਚਾਰ ਦਿਨ ਵੀ ਮੀਂਹ ਤੇ ਹਨੇਰੀ ਦੇ ਆਸਾਰ : ਕਿਤੇ ਮੀਂਹ ਤਾਂ ਕਿਤੇ ਪਏ ਗੜੇ, ਬਟਾਲਾ ’ਚ ਅੱਲ੍ਹੜ ਦੀ ਮੌਤ

ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਮੀਂਹ ਦਾ ਸਿਸਟਮ ਸਰਗਰਮ ਹੈ। ਪਿਛਲੇ 24 ਘੰਟਿਆਂ ਵਿੱਚ ਗੁਰਦਾਸਪੁਰ ਵਿੱਚ 28.8 ਮਿਲੀਮੀਟਰ, ਲੁਧਿਆਣਾ ਵਿੱਚ 11.8 ਮਿਲੀਮੀਟਰ ਅਤੇ ਪਟਿਆਲਾ ਵਿੱਚ 12.4 ਮਿਲੀਮੀਟਰ ਮੀਂਹ ਪਿਆ ਹੈ। ਜਲੰਧਰ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੇਰ ਰਾਤ ਵੀ ਹਨੇਰੀ ਨਾਲ ਹਲਕੀ ਬਾਰਿਸ਼ ਹੋਈ। ਮੁਕਤਸਰ ਵਿੱਚ ਗੜੇ ਪਏ ਅਤੇ ਬਠਿੰਡਾ ਵਿੱਚ ਤੇਜ਼ ਹਵਾਵਾਂ ਚੱਲੀਆਂ।

Chance of rain and wind
Chance of rain and wind

ਬਟਾਲਾ ਦੇ ਕਲਾਨੌਰ ਇਲਾਕੇ ਵਿੱਚ ਪੋਲਟਰੀ ਫਾਰਮ ਦੀ ਛੱਤ ਡਿੱਗਣ ਨਾਲ ਇੱਕ 14 ਸਾਲਾ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦੇ 6 ਮੈਂਬਰ ਵੀ ਜ਼ਖਮੀ ਹੋਏ ਹਨ। ਇਹ ਪਰਿਵਾਰ ਪਿੰਡ ਰਹੀਮਾਬਾਦ ਵਿੱਚ ਝੋਨੇ ਦੀ ਬਿਜਾਈ ਲਈ ਆਏ ਹੋਏ ਸਨ। ਇਸ ਦੌਰਾਨ ਹ ਪਿੰਡ ਦੇ ਪੋਲਟਰੀ ਫਾਰਮ ਵਿੱਚ ਰੁੱਕ ਗਏ, ਜਿਥੇ ਦੇਰ ਰਾਤ ਆਈ ਤੇਜ਼ ਹਨੇਰੀ ਨਾਲ ਪੋਲਟਰੀ ਫਾਰਮ ਦੀ ਛੱਤ ਉਨ੍ਹਾਂ ‘ਤੇ ਡਿੱਗ ਗਈ। ਇਸ ਵਿੱਚ ਉਸ ਦਾ ਤਿੰਨ ਮਹੀਨੇ ਦਾ ਬੱਚਾ ਗੰਭੀਰ ਜ਼ਖਮੀ ਹੋਇਆ ਹੈ, ਜਿਸ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

Chance of rain and wind
Chance of rain and wind

ਮੌਸਮ ਵਿਭਾਗ ਦੇ ਅਨੁਸਾਰ 18 ਜੂਨ ਤੱਕ ਪੰਜਾਬ ਵਿੱਚ ਹਨੇਰੀ, ਬੂੰਦਾਬਾਂਦੀ ਦੇ ਆਸਾਰ ਹਨ। 13 ਨੂੰ ਆਰੈਂਜ ਤੇ 14 ਨੂੰ ਯੈਲੋ ਅਲਰਟ ਹੈ। 15 ਨੂੰ ਓਰੇਂਜ ਅਲਰਟ ਅਤੇ 16 ਨੂੰ ਯੈਲੋ ਅਲਰਟ ਰਹੇਗਾ।

ਇਹ ਵੀ ਪੜ੍ਹੋ : ਮਾਨਸਾ : ਨਹਿਰ ’ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਡੁੱਬਣ ਨਾਲ ਹੋਈ ਮੌਤ

ਦੱਸਣਯੋਗ ਹੈ ਕਿ ਗੁਰਦਾਸਪੁਰ 28.8 ਮਿਲੀਮੀਟਰ, ਜਲੰਧਰ 16.5 ਮਿਲੀਮੀਟਰ, ਲੁਧਿਆਣਾ ਵਿੱਚ 11.8 ਮਿਲੀਮੀਟਰ, ਪਟਿਆਲਾ ਵਿੱਚ 12.4 ਮਿਲੀਮੀਟਰ, ਨਵਾਂਸ਼ਹਿਰ ਵਿੱਚ 7.8 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 5.6 ਮਿਲੀਮੀਟਰ, ਫਤਿਹਗੜ 4.8 ਮਿਲੀਮੀਟਰ, ਰੋਪੜ 3.5 ਮਿਲੀਮੀਟਰ ਤੇ ਸੰਗਰੂਰ ਵਿੱਚ 1.9 ਮਿਲੀਮੀਟਰ ਬਾਰਿਸ਼ ਪਈ।

The post ਪੰਜਾਬ ’ਚ ਅਗਲੇ ਚਾਰ ਦਿਨ ਵੀ ਮੀਂਹ ਤੇ ਹਨੇਰੀ ਦੇ ਆਸਾਰ : ਕਿਤੇ ਮੀਂਹ ਤਾਂ ਕਿਤੇ ਪਏ ਗੜੇ, ਬਟਾਲਾ ’ਚ ਅੱਲ੍ਹੜ ਦੀ ਮੌਤ appeared first on Daily Post Punjabi.



source https://dailypost.in/news/latest-news/chance-of-rain-and-wind/
Previous Post Next Post

Contact Form