ਰਿਵਾਲਵਰ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਨਾਲ ASI ਦੀ ਹੋਈ ਮੌਤ

ਹੁਸ਼ਿਆਰਪੁਰ : ASI ਰਾਜਬੀਰ ਸਿੰਘ ਨਿਵਾਸੀ ਫਤਿਹਗੜ੍ਹ ਨਿਆੜਾ ਦੀ ਅੱਜ ਰਿਵਾਲਵਰ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਉਹ ਚੱਬੇਵਾਲ ਵਿਖੇ ਤਾਇਨਾਤ ਸੀ ਤੇ ਅੱਜ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਘਰ ਪਰਤਿਆ ਤਾਂ ਜਦੋਂ ਉਸ ਨੇ ਰਿਵਾਲਵਰ ਦੀ ਸਫਾਈ ਕੀਤੀ ਤਾਂ ਅਚਾਨਕ ਉਸ ‘ਚੋਂ ਗੋਲੀ ਚੱਲ ਪਈ ਜਿਸ ਨਾਲ ASI ਰਾਜਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਜਾਣਕਾਰੀ ਏ. ਐੱਸ. ਆਈ. ਦੇ ਭਰਾ ਮਨਦੀਪ ਸਿੰਘ ਵੱਲੋਂ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਦੇ CM ਕੈਪਟਨ 22 ਜੂਨ ਨੂੰ ਕਮੇਟੀ ਸਾਹਮਣੇ ਹੋਣਗੇ ਪੇਸ਼, ਸੋਨੀਆ ਗਾਂਧੀ ਨਾਲ ਹੋਵੇਗੀ ਮੁਲਾਕਾਤ

The post ਰਿਵਾਲਵਰ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਨਾਲ ASI ਦੀ ਹੋਈ ਮੌਤ appeared first on Daily Post Punjabi.



source https://dailypost.in/news/latest-news/asi-dies-after/
Previous Post Next Post

Contact Form