ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਹੁਣ ਮੱਠੀ ਪੈ ਰਹੀ ਹੈ। ਦੇਸ਼ ਵਿੱਚ ਹੁਣ ਕੋਰੋਨਾ ਦੇ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ। ਜਿਸਦੇ ਮੱਦੇਨਜ਼ਰ ਹੁਣ ਰਾਜ ਸਰਕਾਰਾਂ ਵੱਲੋਂ ਰਾਜਾਂ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਸੇ ਵਿਚਾਲੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਅਨਲੌਕ 3 ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: 15 ਜੂਨ ਤੋਂ ਦਿੱਲੀ ਦੇ ਇਸ ਹਸਪਤਾਲ ‘ਚ ਉਪਲੱਬਧ ਹੋਵੇਗੀ Sputnik V ਵੈਕਸੀਨ
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦਿੱਲੀ ਵਿੱਚ ਅਨਲੌਕ ਦਾ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਹੁਣ ਸੁਧਰ ਰਹੀ ਹੈ। ਅਸੀਂ ਹੁਣ ਹੌਲੀ-ਹੌਲੀ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਜਿਸਦੇ ਤਹਿਤ ਕਈ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹਿਆ ਜਾਵੇਗਾ, ਕੁਝ ਚੀਜ਼ਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਤੇ ਕੁਝ ਨੂੰ ਪਾਬੰਦੀਆਂ ਦੇ ਨਾਲ ਖੋਲ੍ਹਿਆ ਜਾਵੇਗਾ।

ਕੀ-ਕੀ ਰਹੇਗਾ ਖੁੱਲ੍ਹਾ ?
– ਸਰਕਾਰੀ ਦਫਤਰਾਂ ਵਿੱਚ ਗਰੇਡ-1 ਦੇ ਅਧਿਕਾਰੀ 100% ਸਮਰੱਥਾ ਨਾਲ ਕੰਮ ਕਰਨਗੇ ਅਤੇ ਬਾਕੀ ਸਟਾਫ਼ 50% ਦਫਤਰ ਵਿੱਚ ਅਤੇ 50% ਘਰ ਤੋਂ ਕੰਮ ਕਰਨਗੇ ।
– ਪ੍ਰਾਈਵੇਟ ਦਫ਼ਤਰਾਂ ਨੂੰ 50% ਸਮਰੱਥਾ ਦੇ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੋਲ੍ਹੇ ਜਾ ਸਕਣਗੇ।
– ਸਾਰੀਆਂ ਸਟੈਂਡ ਅਲੋਨ ਦੁਕਾਨਾਂ, ਰਿਹਾਇਸ਼ੀ ਕੰਪਲੈਕਸ ਦੀਆਂ ਦੁਕਾਨਾਂ ਬਿਨਾਂ odd-even ਨਿਯਮ ਦੇ ਸਾਰੇ ਦਿਨ ਖੁੱਲ੍ਹਣਗੀਆਂ।
– ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ, ਮਾਲਜ਼ ਅਤੇ ਰੈਸਟੋਰੈਂਟਾਂ ਨੂੰ ਇੱਕ ਹਫ਼ਤੇ ਲਈ ਟ੍ਰਾਇਲ ਦੇ ਆਧਾਰ ‘ਤੇ 20 ਜੂਨ ਤੱਕ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।
– ਰੈਸਟੋਰੈਂਟਾਂ ਨੂੰ 50% ਬੈਠਣ ਦੀ ਸਮਰੱਥਾ ਨਾਲ ਖੋਲ੍ਹਿਆ ਜਾ ਸਕਦਾ ਹੈ।
– ਇੱਕ ਜ਼ੋਨ ਵਿੱਚ 50% ਵਿਕਰੇਤਾਵਾਂ ਦੇ ਨਾਲ ਹਫਤੇ ਦੀ ਇੱਕ ਦਿਨ ਹਫਤਾਵਾਰੀ ਬਾਜ਼ਾਰ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
– ਦਿੱਲੀ ਮੈਟਰੋ 50% ਸਮਰੱਥਾ ਨਾਲ ਚੱਲੇਗੀ।
– ਦਿੱਲੀ ਵਿੱਚ DTC ਅਤੇ ਕਲੱਸਟਰ ਬੱਸਾਂ ਵੱਧ ਤੋਂ ਵੱਧ 50% ਬੈਠਣ ਦੀ ਸਮਰੱਥਾ ਨਾਲ ਚਲਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਬ੍ਰੇਕਿੰਗ : ਚੀਨ ਦੇ ਹੁਬੇਈ ‘ਚ ਗੈਸ ਪਾਈਪ ਲਾਈਨ ‘ਚ ਧਮਾਕਾ, 12 ਮਰੇ, 140 ਜ਼ਖਮੀ
ਕੀ-ਕੀ ਰਹੇਗਾ ਬੰਦ ?
ਸਕੂਲ, ਕਾਲਜ, ਵਿਦਿਅਕ, ਕੋਚਿੰਗ, ਸਿਖਲਾਈ ਸੰਸਥਾਵਾਂ, ਸਾਰੇ ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਅਕਾਦਮਿਕ, ਸੱਭਿਆਚਾਰਕ, ਤਿਉਹਾਰਾਂ ਨਾਲ ਸਬੰਧਿਤ ਪ੍ਰੋਗਰਾਮਾਂ ਦੇ ਆਯੋਜਨ ‘ਤੇ ਪਾਬੰਦੀ ਹੋਵੇਗੀ । ਸਵੀਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ, ਐਂਟਰਟੇਨਮੈਂਟ ਪਾਰਕ, ਐਮਊਜ਼ਮੈਂਟ ਪਾਰਕ, ਵਾਟਰ ਪਾਰਕ, ਬੈਨਕਿਊਟ, ਆਡੀਟੋਰੀਅਮ, ਅਸੈਂਬਲੀ ਹਾਲ, ਸਪਾ, ਜਿਮ, ਯੋਗਾ ਇੰਸਟੀਚਿਊਟ, ਪਬਲਿਕ ਪਾਰਕ, ਗਾਰਡਨ ਪੂਰੀ ਤਰ੍ਹਾਂ ਬੰਦ ਰਹਿਣਗੇ।

ਦੱਸ ਦੇਈਏ ਕਿ ਦਿੱਲੀ ਨੂੰ ਅਨਲੌਕ ਕਰਨ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਦਿੱਤੀਆਂ ਜਾ ਰਹੀਆਂ ਵਾਧੂ ਰਿਆਇਤਾਂ ਅਜ਼ਮਾਇਸ਼ ਦੇ ਅਧਾਰ ‘ਤੇ ਹਨ। ਜੇ ਇਸ ਦੌਰਾਨ ਕੋਰੋਨਾ ਦੇ ਮਾਮਲੇ ਵਧਦੇ ਹਨ, ਤਾਂ ਦੁਬਾਰਾ ਸਖਤੀ ਵਰਤੀ ਜਾ ਸਕਦੀ ਹੈ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਸੰਦੇਸ਼ ਵੀ ਸਪੱਸ਼ਟ ਕਰ ਦਿੱਤਾ ਹੈ । ਇਸ ਲਈ, ਛੋਟ ਦਾ ਫਾਇਦਾ ਚੁੱਕਣ ਦੀ ਬਜਾਏ ਇਸ ਨੂੰ ਸਮਝਦਾਰੀ ਨਾਲ ਵਰਤੋਂ ਕਰਨਾ ਬਿਹਤਰ ਹੈ।
The post ਅੱਜ ਤੋਂ ਅਨਲੌਕ ਹੋਈ ਦਿੱਲੀ, ਰੋਜ਼ਾਨਾ ਖੁੱਲ੍ਹਣਗੇ ਮਾਲ ਤੇ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ, 50 ਫ਼ੀਸਦੀ ਸਮਰੱਥਾ ਨਾਲ ਚੱਲੇਗੀ ਮੈਟਰੋ appeared first on Daily Post Punjabi.