ਮਹਿਲਾ ਕਾਂਸਟੇਬਲ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ, 50 ਜ਼ਰੂਰਤਮੰਦ ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਦੀ ਪੜ੍ਹਾਈ ਦਾ ਚੁੱਕੇਗੀ ਖ਼ਰਚਾ

ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਡਿਊਟੀ ਦੇ ਨਾਲ-ਨਾਲ ਬਾਹਰ ਲੋਕਾਂ ਦੀ ਮਦਦ ਵੀ ਕਰਦੇ ਹਨ। ਇਸੇ ਵਿਚਾਲੇ ਮੁੰਬਈ ਪੁਲਿਸ ਦੀ ਮਹਿਲਾ ਕਾਂਸਟੇਬਲ ਰੇਹਾਨਾ ਸ਼ੇਖ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।

Mumbai Cop Rehana Shaikh
Mumbai Cop Rehana Shaikh

ਇਸ ਵਾਰ ਉਹ ਬੱਚਿਆਂ ਦੀ ਮਦਦ ਕਰਨ ਦੇ ਕਾਰਨ ਚਰਚਾ ਵਿੱਚ ਆਈ ਹੈ। ਰੇਹਾਨਾ ਸ਼ੇਖ ਨੇ ਇੱਕ ਸਕੂਲ ਦੇ 50 ਬੱਚਿਆਂ ਨੂੰ ਗੋਦ ਲਿਆ ਹੈ ਜਿਸ ਨਾਲ ਉਨ੍ਹਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ ।

ਇਹ ਵੀ ਪੜ੍ਹੋ: ਅਕਾਲੀ-ਬਸਪਾ ਗੱਠਜੋੜ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ‘ਤੇ ਵਾਰ, ਕਿਹਾ – ‘ਵਿਧਾਨ ਸਭਾ ਚੋਣਾਂ ‘ਚ ਨਹੀਂ ਖੁੱਲ੍ਹੇਗਾ BJP ਦਾ ਖਾਤਾ’

ਦਰਅਸਲ, 40 ਸਾਲਾਂ ਰੇਹਾਨਾ ਨੇ 50 ਬੱਚਿਆਂ ਦੀ 10ਵੀਂ ਤੱਕ ਦੀ ਪੜ੍ਹਾਈ ਦਾ ਖਰਚ ਚੁੱਕਿਆ ਹੈ। ਇਸ ਤੋਂ ਪਹਿਲਾਂ ਰੇਹਾਨਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ, ਪਲਾਜ਼ਮਾ, ਬਲੱਡ ਤੇ ਬੈੱਡ ਉਪਲੱਬਧ ਕਰਵਾਏ । ਪੁਲਿਸ ਅਫ਼ਸਰ ਹੋਣ ਦੇ ਨਾਲ ਹੀ ਰੇਹਾਨਾ ਸੋਸ਼ਲ ਵਰਕਰ ਤੇ ਇੱਕ ਐਥਲੀਟ ਵੀ ਹੈ।

Mumbai Cop Rehana Shaikh
Mumbai Cop Rehana Shaikh

ਇਸ ਸਬੰਧੀ ਉਨ੍ਹਾਂ ਕਿਹਾ ਕਿ ਮੇਰੇ ਦੋਸਤ ਨੇ ਮੈਨੂੰ ਇੱਕ ਸਕੂਲ ਦੀਆਂ ਕੁਝ ਤਸਵੀਰਾਂ ਦਿਖਾਈਆਂ ਸਨ । ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਬੱਚਿਆਂ ਨੂੰ ਮੇਰੀ ਮਦਦ ਦੀ ਲੋੜ ਹੈ ਅਤੇ ਮੈਂ 50 ਬੱਚਿਆਂ ਨੂੰ ਗੋਦ ਲੈ ਲਿਆ।

ਇਹ ਵੀ ਪੜ੍ਹੋ: ਸਿਸੋਦੀਆ ਦਾ ਵੱਡਾ ਬਿਆਨ, ਕਿਹਾ – PM ਮੋਦੀ ਅਤੇ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਦੇ ਸਕੂਲਾਂ ਦੀ ਦੁਰਦਸ਼ਾ ‘ਤੇ ਪਰਦਾ ਪਾਉਣ ਲਈ ਕੀਤੀ ਦੋਸਤੀ, ਦੇਖੋ ਵੀਡੀਓ

ਮੈਂ ਇਨ੍ਹਾਂ ਬੱਚਿਆਂ ਦਾ 10ਵੀਂ ਕਲਾਸ ਤੱਕ ਦਾ ਖਰਚਾ ਚੁੱਕਾਂਗੀ। ਦੱਸਿਆ ਜਾ ਰਿਹਾ ਹੈ ਕਿ ਮਨੁੱਖਤਾ ਦੀ ਮਿਸਾਲ ਪੇਸ਼ ਕਰਨ ਵਾਲੀ ਕਾਂਸਟੇਬਲ ਰੇਹਾਨਾ ਸ਼ੇਖ ਨੂੰ ਮੁੰਬਈ ਪੁਲਿਸ ਦੇ ਕਮਿਸ਼ਨਰ ਹੇਮੰਤ ਨਗਰਾਲੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

Mumbai Cop Rehana Shaikh

ਦੱਸ ਦੇਈਏ ਕਿ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ (NCPCR) ਨੇ 7 ਜੂਨ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ 5 ਜੂਨ ਤੱਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 30,071 ਬੱਚੇ ਅਨਾਥ ਹੋਏ ਸਨ । ਇਨ੍ਹਾਂ ਵਿਚੋਂ ਬਹੁਤੇ ਬੱਚੇ ਮਹਾਂਮਾਰੀ ਦੇ ਕਾਰਨ ਅਪਣੇ ਮਾਪਿਆਂ ਦੀ ਮੌਤ ਜਾਂ ਛੱਡ ਜਾਣ ਕਾਰਨ ਬੇਸਹਾਰਾ ਹੋਏ ਹਨ।

ਇਹ ਵੀ ਦੇਖੋ: Jaspreet Jassi ਅੰਤਿਮ ਸਸਕਾਰ live, ਭੈਣ ਨੇ ਦਿੱਤੀ ਮੁੱਖ ਅਗਨੀ,ਜਿਨ੍ਹਾਂ ਦੇ ਕੰਮ ਸੰਵਾਰੇ, ਭੁੱਬਾਂ ਮਾਰ ਰੋਏ ਉਹ ਲੋਕ

The post ਮਹਿਲਾ ਕਾਂਸਟੇਬਲ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ, 50 ਜ਼ਰੂਰਤਮੰਦ ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਦੀ ਪੜ੍ਹਾਈ ਦਾ ਚੁੱਕੇਗੀ ਖ਼ਰਚਾ appeared first on Daily Post Punjabi.



Previous Post Next Post

Contact Form