ਲਾਕਡਾਊਨ ‘ਚ ਮਜ਼ਦੂਰੀ ਬੰਦ, ਖਾਣਾ ਖਤਮ, ਜਿਊਂਦੇ-ਜੀਅ ਹੱਡੀਆਂ ਦਾ ਪਿੰਜ਼ਰ ਬਣੇ ਮਾਂ ਅਤੇ 5 ਬੱਚੇ, 2 ਮਹੀਨੇ ਨਹੀਂ ਖਾਧੀ ਰੋਟੀ…

hunger family 10 days food ill poor lockdown: ਉੱਤਰ-ਪ੍ਰਦੇਸ਼ ਦੇ ਅਲੀਗੜ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਇੱਕ ਹੀ ਪਰਿਵਾਰ ਦੋ ਮਹੀਨਿਆਂ ਤੋਂ ਭੁੱਖਮਰੀ ਦੇ ਨਾਲ ਲੜ ਰਿਹਾ ਹੈ।5 ਬੱਚੇ ਅਤੇ ਔਰਤ ਸਮੇਤ ਪੂਰੇ ਪਰਿਵਾਰ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਇਸ ਹੈਰਾਨ ਕਰ ਦੇਣ ਵਾਲੇ ਮਾਮਲੇ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।ਇਕ ਔਰਤ ਅਤੇ ਉਸਦੇ 5 ਬੱਚੇ 2 ਮਹੀਨਿਆਂ ਤੋਂ ਭੁੱਖੇ ਹਨ ਖਾਣੇ ਲਈ ਤਰਸ ਰਹੇ ਹਨ।

 2 माह से भूखा है 5 बच्चों समेत महिला का परिवार
hunger family 10 days food ill poor lockdown

ਔਰਤ ਦੀ ਸਭ ਤੋਂ ਵੱਡੀ ਬੇਟੀ ਜਿਸਦਾ ਵਿਆਹ ਹੋ ਚੁੱਕਾ ਹੈ ਉਸ ਨੂੰ ਅਤੇ ਉਸਦੇ ਪਤੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਘਰ ‘ਚ ਸਭ ਦੀ ਸਿਹਤ ਵਿਗੜੀ ਹੋਈ ਹੈ ਤਾਂ ਔਰਤ ਦਾ ਜਵਾਈ ਪਰਿਵਾਰ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਗਿਆ, ਪਰ ਉਨ੍ਹਾਂ ਲੋਕਾਂ ਦੀ ਵੀ ਮਾਲੀ ਹਾਲਤ ਠੀਕ ਨਹੀਂ ਹੈ, ਮਲਖਾਨ ਸਿੰਘ ਜ਼ਿਲਾ ਹਸਪਤਾਲ ਦੇ ਵਾਰਡ ਨੰਬਰ 8 ‘ਚ ਭਰਤੀ ਹੋਣ ਤੋਂ ਬਾਅਦ ਕਿਸੇ ਤੀਮਾਰਦਾਰ ਵਲੋਂ ਐੱਨਜੀਓ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਹਸਪਤਾਲ ‘ਚ ਹੀ ਐੱਨਜੀਓ ਪਹੁੰਚਿਆ ਅਤੇ ਉਸਨੇ ਇਨ੍ਹਾਂ ਲੋਕਾਂ ਦੀ ਮੱਦਦ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ 6 ਮੈਂਬਰਾਂ ਦੇ ਇਸ ਪਰਿਵਾਰ ਨੂੰ ਕਿਸੇ ਨੇ ਕੁਝ ਰੋਟੀਆਂ ਦੇ ਦਿੱਤੀਆਂ ਤਾਂ ਇਹ ਲੋਕ ਉਨਾਂ੍ਹ ਨੂੰ ਖਾ ਕੇ ਅਤੇ ਪਾਣੀ ਪੀ ਕੇ ਗੁਜ਼ਾਰਾ ਕਰਦੇ ਰਹੇ।ਹੁਣ ਨੌਬਤ ਇੱਥੋਂ ਤੱਕ ਆ ਗਈ ਕਿ ਇਸ ਪਰਿਵਾਰ ਨੇ ਪਿਛਲੇ 10 ਦਿਨਾਂ ਤੋਂ ਅੰਨ ਦਾ ਇੱਕ ਦਾਣਾ ਤੱਕ ਨਹੀਂ ਖਾਧਾ।ਭੁੱਖੇ ਰਹਿਣ ਨਾਲ ਪੂਰੇ ਪਰਿਵਾਰ ਦੀ ਸਿਹਤ ਵਿਗੜ ਗਈ ਅਤੇ ਇੱਕ ਐੱਨਜੀਓ ਦੀ ਮੱਦਦ ਉਨਾਂ੍ਹ ਨੇ ਮਲਖਾਨ ਸਿੰਘ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਗਿਆ।

ਇਹ ਵੀ ਪੜੋ:ਪਿਛਲੀਆਂ ਗਲਤੀਆਂ ਸੁਧਾਰਨ ‘ਚ ਲੱਗੀ ‘ਆਪ’, ਇਸ ਵਾਰ ਮੁੱਖ ਮੰਤਰੀ ਦੇ ਚਿਹਰੇ ਨਾਲ ਲੜੇਗੀ ਵਿਧਾਨ ਸਭਾ ਚੋਣਾਂ

40 ਸਾਲਾ ਔਰਤ ਦਾ ਕਹਿਣਾ ਹੈ ਕਿ ਦੋ ਮਹੀਨੇ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੂਰਾ ਪਰਿਵਾਰ ਖਾਣੇ ਦੇ ਇੱਕ ਇੱਕ ਦਾਣੇ ਦੇ ਲਈ ਤਰਸ ਰਿਹਾ ਹੈ।ਔਰਤ ਦੇ ਪਰਿਵਾਰ ‘ਚ 4 ਲੜਕੇ ਅਤੇ ਇੱਕ ਲੜਕੀ ਹੈ, ਜਿਸਦੀ ਉਮਰ 13 ਸਾਲ ਹੈ।ਇਸ ਤੋਂ ਇਲਾਵਾ ਵੱਡਾ ਬੇਟਾ 20, ਦੂਜਾ 15, ਅਤੇ ਤੀਜਾ 10 ਸਾਲ ਦਾ ਸਭ ਤੋਂ ਛੋਟਾ ਬੱਚਾ ਦੀ ਉਮਰ 5 ਸਾਲ ਹੈ।

ਇਹ ਵੀ ਪੜੋ:ਮਿਲੋ ਕੁੜਤਾ-ਪਜ਼ਾਮਾ ਪਾ ਕੇ Auto ਚਲਾਉਣ ਵਾਲੀ ਸ਼ਿੰਦਰਪਾਲ ਕੌਰ ਨੂੰ, ਲੋਕਾਂ ਦੇ ਤਾਨਿਆਂ ਕਾਰਨ ਬਣਾਇਆ ਮਰਦਾਂ ਵਾਲਾ ਭੇਸ

The post ਲਾਕਡਾਊਨ ‘ਚ ਮਜ਼ਦੂਰੀ ਬੰਦ, ਖਾਣਾ ਖਤਮ, ਜਿਊਂਦੇ-ਜੀਅ ਹੱਡੀਆਂ ਦਾ ਪਿੰਜ਼ਰ ਬਣੇ ਮਾਂ ਅਤੇ 5 ਬੱਚੇ, 2 ਮਹੀਨੇ ਨਹੀਂ ਖਾਧੀ ਰੋਟੀ… appeared first on Daily Post Punjabi.



Previous Post Next Post

Contact Form