death rate by corona vaccine: ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੁਨੀਆਂ ਭਰ ਵਿੱਚ ਵੈਕਸੀਨ ਲਗਾਉਣ ਦੀ ਮੁਹਿੰਮ ਜਾਰੀ ਹੈ। ਰਿਪੋਰਟ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਭਾਰਤ ‘ਚ ਟੀਕੇ ਲੱਗਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ 26 ਹਜ਼ਾਰ ਲੋਕਾਂ ਉੱਤੇ ਇਸਦਾ ਬੁਰਾ ਅਸਰ ਪਿਆ ਹੈ।

ਵਿਗਿਆਨਕ ਭਾਸ਼ਾ ਵਿੱਚ ਇਸ ਨੂੰ ਐਡਵਰਸ ਇਵੈਂਟ ਫਾਲੋਇੰਗ ਇਮਿਊਨਾਈਜ਼ੇਸ਼ਨ (AEFI) ਕਿਹਾ ਜਾਂਦਾ ਹੈ। ਇਹ ਅੰਕੜੇ 16 ਜਨਵਰੀ ਤੋਂ 7 ਜੂਨ ਦੇ ਹਨ। 7 ਜੂਨ ਤੱਕ ਦੇਸ਼ ਭਰ ਵਿਚ 23.5 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਇਸ ਦੌਰਾਨ, 26200 ਏ.ਈ.ਐਫ.ਆਈ. ਕੇਸ ਆਏ ਹਨ। ਭਾਵ, ਜੇ ਇਹ ਪ੍ਰਤੀਸ਼ਤਤਾ ਵਿੱਚ ਵੇਖਿਆ ਜਾਵੇ ਤਾਂ ਇਹ ਸਿਰਫ 0.01 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ : ਦੇਸ਼ ‘ਚ 10 ਲੱਖ ਤੋਂ ਘੱਟ ਹੋਏ ਸਰਗਰਮ ਮਾਮਲੇ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 70 ਹਜ਼ਾਰ ਨਵੇਂ ਕੋਰੋਨਾ ਕੇਸ, 3921 ਮੌਤਾਂ
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਹੁਣ ਘੱਟਦੀ ਹੋਈ ਦਿਖਾਈ ਦੇ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੀ ਘੱਟਦੀ ਜਾ ਰਹੀ ਹੈ। ਪਿਛਲੇ ਇੱਕ ਹਫ਼ਤੇ ਵਿੱਚ ਸੰਕ੍ਰਮਣ ਦੇ ਨਵੇਂ ਮਾਮਲਿਆਂ ਵਿੱਚ 30% ਦੀ ਕਮੀ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 70, 421 ਨਵੇਂ ਮਾਮਲੇ ਸਾਹਮਣੇ ਹਨ, ਜਦਕਿ ਇਸ ਦੌਰਾਨ 3921 ਲੋਕਾਂ ਦੀ ਮੌਤ ਹੋਈ। ਉੱਥੇ ਹੀ ਇਸ ਦੌਰਾਨ 1 ਲੱਖ 19 ਹਜ਼ਾਰ 501 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ।
The post ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ ‘ਤੇ ਬੁਰਾ ਅਸਰ ! appeared first on Daily Post Punjabi.
source https://dailypost.in/news/coronavirus/death-rate-by-corona-vaccine/