ਪਾਕਿਸਤਾਨ ‘ਚ ਵਾਪਰਿਆ ਦਰਦਨਾਕ ਹਾਦਸਾ, ਸਿੰਧ ਵਿੱਚ ਦੋ ਰੇਲ ਗੱਡੀਆਂ ਦੀ ਟੱਕਰ ਦੌਰਾਨ 30 ਲੋਕਾਂ ਦੀ ਮੌਤ

ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਸਿੰਧ ਦੇ ਡਹਾਰਕੀ ਖੇਤਰ ਵਿੱਚ ਦੋ ਰੇਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਹਨ, ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੁੱਢਲੀ ਜਾਣਕਾਰੀ ਦੇ ਅਨੁਸਾਰ, ਹੁਣ ਤੱਕ 30 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲਤ ਐਕਸਪ੍ਰੈਸ ਅਤੇ ਸਰ ਸਯਦ ਐਕਸਪ੍ਰੈਸ ਵਿਚਾਲੇ ਹੋਈ ਟੱਕਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਬੋਗੀਆਂ ਵਿੱਚ ਫਸੇ ਹੋਏ ਹਨ।

The post ਪਾਕਿਸਤਾਨ ‘ਚ ਵਾਪਰਿਆ ਦਰਦਨਾਕ ਹਾਦਸਾ, ਸਿੰਧ ਵਿੱਚ ਦੋ ਰੇਲ ਗੱਡੀਆਂ ਦੀ ਟੱਕਰ ਦੌਰਾਨ 30 ਲੋਕਾਂ ਦੀ ਮੌਤ appeared first on Daily Post Punjabi.



source https://dailypost.in/news/international/pakistan-train-accident-in-sindh/
Previous Post Next Post

Contact Form