22 ਵਾਰ ਇਹ ਇਨਸਾਨ ਮੌਤ ਨੂੰ ਦੇ ਚੁੱਕਾ ਹੈ ਮਾਤ, ਜਾਣੋ ਮੌਤ ਨੂੰ ਮਖੌਲਾਂ ਕਰਦੇ ਇਸ ਇਨਸਾਨ ਦੀ ਕਹਾਣੀ ਬਾਰੇ

Tarn Taran Snakeman: 22 ਵਾਰ ਮੌਤ ਨੂੰ ਦੇ ਚੁੱਕਾ ਮਾਤ ਫਿਰ ਵੀ ਮੌਤ ਨਾਲ ਰੱਖਦਾ ਦੋਸਤੀ ਕਿਹੋ ਜਿਹਾ ਹੈ ਇਹ ਇਨਸਾਨ ਹਾਂ ਜੀ ਇਹ ਬਿਲਕੁੱਲ ਹੈ ਸੱਚ ਪਰ ਆਮ ਬੰਦੇ ਲਈ ਭਰੋਸਾ ਕਰਨਾ ਔਖਾ ਹੈ। ਮੌਤ ਦੇ ਨਾਲ ਦੋਸਤੀ ਰੱਖਣ ਵਾਲੇ ਦਾ ਨਾਮ ਹੈ ਹਰਪਾਲ ਸਿੰਘ ਬ੍ਰਹਮਚਾਰੀ ਸੱਪਾਂ ਵਾਲਾ ਜੋ ਕਿ ਜ਼ਿਲਾ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਕਾਰਜ ਹਨ ਦੀ ਸੱਪਾਂ ਦੇ ਨਾਲ ਖੇਡਣਾ ਸੱਪਾਂ ਦੇ ਨਾਲ ਰਹਿਣਾ ਅਤੇ ਆਪਣੇ ਸ਼ਹਿਰ ਪੱਟੀ ਤੋਂ ਪੰਦਰਾਂ ਵੀਹ ਕਿਲੋਮੀਟਰ ਦੇ ਘੇਰੇ ਵਿੱਚ ਕਿਸੇ ਦੇ ਘਰ ਸਕੂਲ ਕਾਲਜ ਗੁਰਦੁਆਰਾ ਸਾਹਿਬ ਚਰਚ ਮੰਦਰ ਵਿੱਚ ਸੱਪ ਦਿਸਦਾ ਹੈ ਤਾਂ ਇਸ ਨੂੰ ਤੁਰੰਤ ਫੋਨ ‘ਤੇ ਸੱਦਿਆ ਜਾਂਦਾ ਹੈ।

ਫੋਨ ਇਸ ਵਿਅਕਤੀ ਨੂੰ ਚਾਹੇ ਰਾਤ ਨੂੰ ਕਰੋ ਚਾਹੇ ਦਿਨ ਵੇਲੇ ਕਰੋ ਇਹ ਬ੍ਰਹਮਚਾਰੀ ਹਰ ਟਾਈਮ ਆਪਣੀ ਸੇਵਾ ਦੇ ਵਿਚ ਹਾਜ਼ਰ ਰਹਿੰਦਾ ਹੈ। ਡੇਲੀ ਪੋਸਟ ਪੰਜਾਬੀ ਦੇ ਪੱਤਰਕਾਰ ਨੂੰ ਉਨ੍ਹਾਂ ਦੱਸਿਆ ਕਿ ਇਹ ਮੈਨੂੰ ਮੇਰੀ ਮਾਤਾ ਤੋਂ ਗੁਣ ਮਿਲਿਆ ਹੈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹ ਜਿਉਂਦੇ ਸੱਪ ਨੂੰ ਬਿਨਾਂ ਜ਼ਹਿਰ ਕੱਢਿਆ ਹੀ ਆਪਣੇ ਗਲ ਦੇ ਵਿਚ ਪਾਉਣ ਦੀ ਮੁਹਾਰਤ ਹਾਸਲ ਕਰ ਚੁੱਕਿਆ ਹੈ ਅਤੇ ਸੱਪਾਂ ਨੂੰ ਖੁੱਡਾ ਵਿੱਚੋਂ ਹੱਥ ਪਾ ਕੇ ਫੜਦਾ ਹੈ।

Tarn Taran Snakeman
Tarn Taran Snakeman

ਇਸ ਇਨਸਾਨ ਨੂੰ 22 ਵਾਰ ਵੱਖ-ਵੱਖ ਕਿਸਮ ਦੇ ਸੱਪ ਕੱਟ ਚੁੱਕੇ ਹਨ ਪਰ ਇਹ ਫਿਰ ਵੀ ਇਨ੍ਹਾਂ ਨਾਲ ਦੋਸਤੀ ਰੱਖਣ ਨੂੰ ਹੀ ਆਪਣੀ ਜ਼ਿੰਦਗੀ ਸਮਝਦਾ ਹੈ। ਜਦੋਂ ਇਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਇਹ ਸੱਪ ਜੋ ਗਲ ਦੇ ਵਿਚ ਪਾਉਂਦੇ ਹੋਏ ਜ਼ਹਿਰ ਕੱਢਦੇ ਕਿ ਨਹੀਂ ਤਾਂ ਉਸਨੇ ਦਾਅਵਾ ਕੀਤਾ ਕੋਈ ਵੀ ਵਿਅਕਤੀ ਮੈਨੂੰ ਚੈਲੇਂਜ ਕਰ ਲਏ ਅਤੇ ਆਪ ਸੱਪ ਲਿਆ ਕੇ ਮੇਰੇ ਗਲ ਵਿੱਚ ਪਾਵੇ ਫਿਰ ਤੁਹਾਨੂੰ ਯਕੀਨ ਹੋ ਜਾਏਗਾ ਕਿ ਮੇਰੀ ਸੱਪਾਂ ਨਾਲ ਕਿੰਨੀ ਕੁ ਦੋਸਤੀ ਹੈ। ਇਲਾਕੇ ਭਰ ਵਿਚ ਮਸ਼ਹੂਰ ਹੋ ਚੁੱਕੇ ਸੱਪਾਂ ਵਾਲਾ ਦੇ ਨਾਂ ਨਾਲ ਇਸ ਇਨਸਾਨ ਨੂੰ ਸ਼ਾਇਦ ਜ਼ਿੰਦਗੀ ਨਾਲ ਮੋਹ ਨਹੀਂ ਰਿਹਾ। ਪਰਿਵਾਰ ਰਿਸ਼ਤੇਦਾਰ ਅਤੇ ਹੋਰ ਸੱਜਣ ਬੇਲੀਆਂ ਦੇ ਰੋਕਣ ‘ਤੇ ਵੀ ਬ੍ਰਹਮਚਾਰੀ ਸੱਪ ਫੜਨ ਦਾ ਕੰਮ ਨਹੀਂ ਛੱਡ ਸਕਦਾ।

The post 22 ਵਾਰ ਇਹ ਇਨਸਾਨ ਮੌਤ ਨੂੰ ਦੇ ਚੁੱਕਾ ਹੈ ਮਾਤ, ਜਾਣੋ ਮੌਤ ਨੂੰ ਮਖੌਲਾਂ ਕਰਦੇ ਇਸ ਇਨਸਾਨ ਦੀ ਕਹਾਣੀ ਬਾਰੇ appeared first on Daily Post Punjabi.



source https://dailypost.in/news/punjab/majha/tarn-taran-snakeman/
Previous Post Next Post

Contact Form