ਮਿਸ਼ਨ 2022 ਦਾ AAP ਦਾ ਆਗਾਜ਼ ! ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ (AAP) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਯਾਨੀ ਕਿ ਅੱਜ ਪੰਜਾਬ ਦਾ ਦੌਰਾ ਕਰਨਗੇ । ਇਸ ਬਾਰੇ ਕੇਜਰੀਵਾਲ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ ।

AAP launches Mission 2022
AAP launches Mission 2022

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਬਦਲਾਅ ਚਾਹੁੰਦਾ ਹੈ। ਸਿਰਫ ਆਮ ਆਦਮੀ ਪਾਰਟੀ ਹੀ ਉਮੀਦ ਹੈ। ਇਸ ਬਾਰੇ ਮੁੜ ਟਵੀਟ ਕਰਦਿਆਂ ‘AAP’ ਆਗੂ ਅਤੇ ਪੰਜਾਬ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਨੇ ਲਿਖਿਆ ਕਿ ਤੁਹਾਡਾ ਸਵਾਗਤ ਹੈ।

ਇਹ ਵੀ ਪੜ੍ਹੋ: ਦਿੱਲੀ ‘ਚ ਕੱਲ੍ਹ ਤੋਂ ਇਨ੍ਹਾਂ ਪਾਬੰਦੀਆਂ ‘ਤੇ ਮਿਲੇਗੀ ਛੋਟ, ਬਾਰ-ਰੈਸਟੋਰੈਂਟ ਤੇ ਪਾਰਕਾਂ ‘ਚ ਜਾ ਸਕਣਗੇ ਲੋਕ

ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਮ੍ਰਿਤਸਰ ਦੌਰੇ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਦੇ ਦੌਰੇ ਦੀ ਸਾਰੀ ਸਾਰਨੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਦੌਰੇ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਅੱਜ ਦੁਪਹਿਰ 12 ਵਜੇ ਅੰਮ੍ਰਿਤਸਰ ਦੇ ਏਅਰਪੋਰਟ ਪਹੁੰਚਣਗੇ।

AAP launches Mission 2022
AAP launches Mission 2022

ਜਿਸ ਤੋਂ ਉਹ ਸਰਕਿਟ ਹਾਊਸ ਜਾਣਗੇ।  ਜਿਸ ਤੋਂ ਬਾਅਦ ਉਹ ਦੁਪਹਿਰ 1.30 ਵਜੇ ਏਂਨਸਟਿਲਿਆ ਹੋਟਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਵੀ ਕਰਨਗੇ। ਪ੍ਰੈਸ ਕਾਨਫਰੰਸ ਤੋਂ ਬਾਅਦ ਦੁਪਹਿਰ 2.30 ਵਜੇ ਉਹ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 3 ਵਜੇ ਸ਼੍ਰੀ ਦੁਰਗੀਆਣਾ ਮੰਦਿਰ ਵੀ ਜਾਣਗੇ।

ਇਹ ਵੀ ਪੜ੍ਹੋ: ਪੰਜਾਬੀ ਕੈਨੇਡਾ ‘ਚ ਗੱਡ ਰਹੇ ਸਫਲਤਾ ਦੇ ਝੰਡੇ, ਜਲੰਧਰ ਦੀ ਨੀਨਾ ਤਾਂਗੜੀ ਓਂਟਾਰੀਓ ‘ਚ ਬਣੀ ਮੰਤਰੀ

ਗੌਰਤਲਬ ਹੈ ਕਿ ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਸਾਲ 2017 ਦੀਆਂ ਚੋਜਨਾ ਵਿੱਚ ਆਮ ਆਦਮੀ ਪਾਰਟੀ ਮੁਖ ਵਿਰੋਧੀ ਪਾਰਟੀ ਬਣ ਕੇ ਉਭਰੀ ਸੀ। ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ 20 ਸੀਟਾਂ ਆਈਆਂ ਸਨ। 

ਇਹ ਵੀ ਦੇਖੋ: ਤੁਹਾਡੀ ਪੁਰਾਣੀ ਗੱਡੀ ਮੁੜ ਤੋਂ ਦੇਵੇਗੀ ਨਵੀਂ ਵਰਗੀ ਮਾਇਲੇਜ, ਇਹ ਮਸ਼ੀਨ ਬਿਨਾ ਇੰਜਣ ਖੋਲ੍ਹੇ ਸਾਰਾ ਕਾਰਬਨ ਕਰੇਗੀ ਸਾਫ਼

The post ਮਿਸ਼ਨ 2022 ਦਾ AAP ਦਾ ਆਗਾਜ਼ ! ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਅਰਵਿੰਦ ਕੇਜਰੀਵਾਲ appeared first on Daily Post Punjabi.



source https://dailypost.in/news/punjab/aap-launches-mission-2022/
Previous Post Next Post

Contact Form