ਰਾਜਸਥਾਨ ਵਿੱਚ ਡੀਜ਼ਲ ਦੀ ਕੀਮਤ ਵੀ ਹੋਈ 100

ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅੱਜ ਕ੍ਰਮਵਾਰ 27 ਪੈਸੇ ਅਤੇ 23 ਪੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰਾਜਸਥਾਨ ਵਿੱਚ ਪੈਟਰੋਲ ਮਗਰੋਂ ਡੀਜ਼ਲ ਨੇ ਵੀ ਸੈਂਕੜਾ ਮਾਰ ਦਿੱਤਾ ਹੈ। ਇਸ ਦੇ ਨਾਲ ਹੀ ਕਰਨਾਟਕ 7ਵਾਂ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਪੈਟਰੋਲ 100 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਚਾਰ ਮਈ ਤੋਂ ਹੁਣ ਤੱਕ 23ਵੀਂ ਵਾਰ ਵਾਧਾ ਕੀਤਾ ਜਾ ਚੁੱਕਾ ਹੈ, ਜਿਸ ਨਾਲ ਤੇਲ ਕੀਮਤਾਂ ਇਤਿਹਾਸਕ ਪੱਧਰ ’ਤੇ ਪਹੁੰਚ ਗਈਆਂ ਹਨ। ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 96.12 ਰੁਪਏ ਪ੍ਰਤੀ ਲਿਟਰ, ਜਦੋਂਕਿ ਡੀਜ਼ਲ 86.98 ਰੁਪਏ ਪ੍ਰਤੀ ਲਿਟਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਕਰਨਾਟਕ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ, ਜਦੋਂ ਕਿ ਦੀ ਰਾਜਧਾਨੀ ਬੰਗਲੌਰ ਵਿੱਚ ਪੈਟਰੋਲ ਦੀ ਕੀਮਤ 99.39 ਰੁਪਏ ਅਤੇ ਡੀਜ਼ਲ ਦੀ ਕੀਮਤ 92.27 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਰਾਜਸਥਾਨ ਦੇ ਜ਼ਿਲ੍ਹੇ ਸ੍ਰੀਗੰਗਾਨਗਰ ਵਿੱਚ ਤੇਲ ਸਭ ਤੋਂ ਵੱਧ ਮਹਿੰਗਾ ਹੈ, ਜਿੱਥੇ ਪੈਟਰੋਲ 107.22 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 100.05 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।



source https://punjabinewsonline.com/2021/06/13/%e0%a8%b0%e0%a8%be%e0%a8%9c%e0%a8%b8%e0%a8%a5%e0%a8%be%e0%a8%a8-%e0%a8%b5%e0%a8%bf%e0%a9%b1%e0%a8%9a-%e0%a8%a1%e0%a9%80%e0%a8%9c%e0%a8%bc%e0%a8%b2-%e0%a8%a6%e0%a9%80-%e0%a8%95%e0%a9%80%e0%a8%ae/
Previous Post Next Post

Contact Form