ਦਰਦਨਾਕ ਸੜਕ ਹਾਦਸਾ: ਟਰੱਕ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 10 ਲੋਕਾਂ ਦੀ ਮੌਕੇ ‘ਤੇ ਮੌਤ

ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ । ਦਰਅਸਲ, ਇਹ ਹਾਦਸਾ ਤਾਰਾਪੁਰ ਇਲਾਕੇ ਵਿੱਚ ਵਾਪਰਿਆ ਹੈ, ਜਿੱਥੇ ਇੱਕ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿੱਚ 10 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ।

Gujarat major road accident
Gujarat major road accident

ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕ ਇੱਕੋ ਹੀ ਪਰਿਵਾਰ ਦੇ ਮੈਂਬਰ ਸਨ । ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਵਿੱਚ ਸਵਾਰ ਸਾਰੇ ਲੋਕ ਸੂਰਤ ਤੋਂ ਭਾਵਨਗਰ ਵੱਲ ਜਾ ਰਹੇ ਸਨ । ਇਸ ਦੌਰਾਨ ਆਨੰਦ ਜ਼ਿਲ੍ਹੇ ਦੇ ਤਾਰਪੁਰ ਖੇਤਰ ਦੇ ਇੰਦ੍ਰਨਾਜ ਪਿੰਡ ਨੇੜੇ ਇੱਕ ਹਾਈਵੇ ‘ਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।

ਇਹ ਵੀ ਪੜ੍ਹੋ: PM ਮੋਦੀ ਅੱਜ VivaTech ਦੇ 5ਵੇਂ ਸੰਸਕਰਣ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਸੰਬੋਧਿਤ

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਦੋਨਾਂ ਹੀ ਗੱਡੀਆਂ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ।  ਜਿਸ ਕਾਰਨ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਦੇ ਹੇਠਾਂ ਜਾ ਵੜੀ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ ਤੇ ਕਾਰ ਅੰਦਰ ਬੈਠੇ ਸਾਰੇ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

Gujarat major road accident
Gujarat major road accident

ਇਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਵਿੱਚ ਦੋ ਔਰਤਾਂ, 7 ਮਰਦ ਅਤੇ ਇੱਕ ਬੱਚੀ ਸ਼ਾਮਿਲ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ।

ਇਹ ਵੀ ਪੜ੍ਹੋ: ਦੇਸ਼ ‘ਚ ਘਟੀ ਕੋਰੋਨਾ ਦੀ ਰਫਤਾਰ, ਬੀਤੇ 24 ਘੰਟਿਆਂ ਦੌਰਾਨ 62224 ਨਵੇਂ ਮਾਮਲੇ ਆਏ ਸਾਹਮਣੇ, 2542 ਮਰੀਜ਼ਾਂ ਦੀ ਮੌਤ

ਦੱਸ ਦੇਈਏ ਕਿ ਇਸ ਘਟਨਾ ਸਬੰਧੀ ਤਾਰਾਪੁਰ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅਹਿਮਦਾਬਾਦ ਜ਼ਿਲੇ ਵਿੱਚ ਆਨੰਦ ਜ਼ਿਲ੍ਹੇ ਦੇ ਤਾਰਾਪੁਰ ਨੂੰ ਜੋੜਨ ਵਾਲੇ ਹਾਈਵੇਅ ‘ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਕਾਰ ਵਿੱਚ ਇੱਕ ਬੱਚੇ ਸਮੇਤ 10 ਲੋਕ ਸਵਾਰ ਸਨ, ਜੋ ਇੱਕ ਤੇਜ਼ ਰਫਤਾਰ ਟਰੱਕ ਨਾਲ ਟਕਰਾ ਗਈ । ਅਧਿਕਾਰੀ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਸਾਰੇ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਦੇਖੋ: ਮੋਦੀ ਦੀ ਅੱਖ ਹੁਣ ਤੁਹਾਡੇ ਸੋਨੇ ‘ਤੇ ? ਦੇਖੋ ਕਿਵੇਂ ਸੂਬੇ ਭਰ ਦੇ ਸੁਨਿਆਰੇ ਹੋ ਜਾਣਗੇ ਕੰਗਾਲ !

The post ਦਰਦਨਾਕ ਸੜਕ ਹਾਦਸਾ: ਟਰੱਕ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 10 ਲੋਕਾਂ ਦੀ ਮੌਕੇ ‘ਤੇ ਮੌਤ appeared first on Daily Post Punjabi.



Previous Post Next Post

Contact Form