10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ‘ਚ ਕਿਸ ਤਰ੍ਹਾਂ ਦਿੱਤੇ ਜਾਣਗੇ ਨੰਬਰ, ਕੇਂਦਰ ਸਰਕਾਰ ਨੇ ਦੱਸਿਆ ਫਾਰਮੂਲਾ

CBSE ਅਤੇ ICSE ਬੋਰਡ ਦੀਆਂ 12 ਵੀਂ ਮਾਰਕਸ਼ੀਟ ਨੂੰ ਤਿਆਰ ਕਰਨ ਨੂੰ ਲੈ ਕੇ ਬਣੀ 13 ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਆਪਣੀ ਰਿਪੋਰਟ ਸੌਂਪੀ । CBSE ਨੇ ਦੱਸਿਆ ਕਿ 10ਵੀਂ, 11ਵੀਂ ਅਤੇ 12ਵੀਂ ਦੇ ਪ੍ਰੀ ਬੋਰਡ ਦੇ ਨਤੀਜਿਆਂ ਨੂੰ 12ਵੀਂ ਦੇ ਫਾਈਨਲ ਨਤੀਜੇ ਦਾ ਆਧਾਰ ਬਣਾਇਆ ਜਾਵੇਗਾ ਅਤੇ ਨਤੀਜੇ 31 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ।

CBSE CISCE Class 12th Results
CBSE CISCE Class 12th Results

CBSE ਨੇ ਕਿਹਾ ਕਿ 10ਵੀਂ ਦੇ 5 ਵਿਸ਼ਿਆਂ ਵਿੱਚੋਂ 3 ਵਿਸ਼ਿਆਂ ਦੇ ਸਭ ਤੋਂ ਵੱਧ ਅੰਕ ਲਏ ਜਾਣਗੇ, ਇਸੇ ਤਰ੍ਹਾਂ 11ਵੀਂ ਦੇ ਔਸਤਨ ਪੰਜ ਵਿਸ਼ੇ ਲਏ ਜਾਣਗੇ ਅਤੇ 12ਵੀਂ ਦੇ ਪ੍ਰੀ-ਬੋਰਡ ਦੀ ਪ੍ਰੀਖਿਆ ਅਤੇ ਪ੍ਰੈਕਟੀਕਲ ਦੇ ਅੰਕ ਲਏ ਜਾਣਗੇ । 10ਵੀਂ ਦੇ ਅੰਕਾਂ ਦੇ 30%, 11ਵੀਂ ਦੇ ਅੰਕਾਂ ਦਾ 30% ਅਤੇ 12ਵੀਂ ਦੇ 40% ਅੰਕਾਂ ਦੇ ਆਧਾਰ ‘ਤੇ ਨਤੀਜੇ ਐਲਾਨੇ ਜਾਣਗੇ।

ਇਹ ਵੀ ਪੜ੍ਹੋ: ਬਲੈਕ,ਵ੍ਹਾਈਟ ਅਤੇ ਯੈਲੋ ਤੋਂ ਬਾਅਦ ਹੁਣ ਦੇਸ਼ ‘ਚ ਗ੍ਰੀਨ ਫੰਗਸ ਨੇ ਵੀ ਦਿੱਤੀ ਦਸਤਕ, ਇਸ ਰਾਜ ਵਿੱਚ ਸਾਹਮਣੇ ਆਇਆ ਪਹਿਲਾ ਕੇਸ

ਸੁਪਰੀਮ ਕੋਰਟ ਵਿੱਚ CBSE ਨੇ ਕਿਹਾ ਕਿ ਨਤੀਜਾ ਕਮੇਟੀ ਨੇ ਪ੍ਰੀਖਿਆ ਦੀ ਭਰੋਸੇਯੋਗਤਾ ਦੇ ਆਧਾਰ ‘ਤੇ ਵੇਟੇਜ ‘ਤੇ ਫੈਸਲਾ ਲਿਆ, ਸਕੂਲਾਂ ਦੀ ਨੀਤੀ ਪ੍ਰੀ-ਬੋਰਡ ਵਿੱਚ ਵਧੇਰੇ ਅੰਕ ਦੇਣ ਦੀ ਹੈ।  ਅਜਿਹੇ ਵਿੱਚ CBSE ਦੇ ਹਜ਼ਾਰਾਂ ਸਕੂਲਾਂ ਵਿੱਚੋਂ ਹਰੇਕ ਲਈ ਨਤੀਜਾ ਕਮੇਟੀ ਦਾ ਗਠਨ ਕੀਤਾ ਜਾਵੇਗਾ।

CBSE CISCE Class 12th Results
CBSE CISCE Class 12th Results

ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ 31 ਜੁਲਾਈ ਤੱਕ CBSE 12ਵੀਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ, ਜਿਹੜੇ ਬਚੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹੋਣਗੇ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ, ਜਿਸਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ‘ਚ ਬੁੱਧਵਾਰ ਨੂੰ ਮਿਲੇ ਕੋਰੋਨਾ ਦੇ 688 ਨਵੇਂ ਕੇਸ, 46 ਨੇ ਤੋੜਿਆ ਦਮ

ਦੱਸ ਦੇਈਏ ਕਿ 4 ਜੂਨ ਨੂੰ CBSE ਨੇ ਮੁਲਾਂਕਣ ਨੀਤੀ ਦਾ ਫੈਸਲਾ ਕਰਨ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ । ਕਮੇਟੀ ਨੂੰ ਰਿਪੋਰਟ ਤਿਆਰ ਕਰਨ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਸੀ । ਨਤੀਜੇ ਬਾਰੇ ਕਈ ਕਿਸਮਾਂ ਦੇ ਮੁਲਾਂਕਣ ਬਾਰੇ ਵਿਚਾਰ-ਵਟਾਂਦਰੇ ਵੀ ਕੀਤੇ ਜਾ ਰਹੇ ਹਨ, ਇਸ ਵਿੱਚ ਇੱਕ ਤਰੀਕਾ ਇਹ ਵੀ ਹੈ ਕਿ ਬੋਰਡ10ਵੀਂ ਦੇ ਫਾਈਨਲ ਅੰਕ ਅਤੇ 12ਵੀਂ ਦੇ ਅੰਦਰੂਨੀ ਮੁਲਾਂਕਣ ਦੇ ਅਧਾਰ ‘ਤੇ ਨਤੀਜਾ ਤਿਆਰ ਕਰ ਸਕਦਾ ਹੈ। 

ਇਹ ਵੀ ਦੇਖੋ: ਜੈਪਾਲ ਭੁੱਲਰ ਦੇ ਜੂਨੀਅਰ ਨੇ ਦੱਸੀ ਅਸਲੀਅਤ, ਕੌਣ ਬਣਾਉਂਦਾ ਖਿਡਾਰੀਆਂ ਨੂੰ ਗੈਂਗਸਟਰ ?

The post 10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ‘ਚ ਕਿਸ ਤਰ੍ਹਾਂ ਦਿੱਤੇ ਜਾਣਗੇ ਨੰਬਰ, ਕੇਂਦਰ ਸਰਕਾਰ ਨੇ ਦੱਸਿਆ ਫਾਰਮੂਲਾ appeared first on Daily Post Punjabi.



Previous Post Next Post

Contact Form