ਬੰਗਾਲ ਚੋਣਾਂ ਦੇ ਨਤੀਜਿਆਂ ‘ਤੇ ਸਭ ਦੀ ਨਜ਼ਰ, ਵੋਟਾਂ ਦੀ ਗਿਣਤੀ ਜਾਰੀ, TMC ਤੇ BJP ਵਿਚਾਲੇ ਕੜੀ ਟੱਕਰ

Assembly election results: ਪੱਛਮੀ ਬੰਗਾਲ ਸਮੇਤ 5 ਰਾਜਾਂ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ । ਕੁੱਲ 822 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ । ਇਸ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤਾਈ ਨਾਲ ਪਾਲਣ ਕੀਤਾ ਜਾਵੇਗਾ । ਬੰਗਾਲ ਵਿੱਚ ਜਿੱਥੇ ਇਸ ਵਾਰ TMC ਤੇ BJP ਵਿਚਾਲੇ ਮੁਕਾਬਲਾ ਹੈ, ਉੱਥੇ ਹੀ ਆਸਾਮ ਵਿੱਚ ਕਾਂਗਰਸ ਅਤੇ BJP ਆਹਮੋ-ਸਾਹਮਣੇ ਹਨ । ਤਾਮਿਲਨਾਡੂ, ਕੇਰਲਾ ਅਤੇ ਪੁਡੂਚੇਰੀ ’ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Assembly election results
Assembly election results

ਦੱਸ ਦੇਈਏ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।  ਬੰਗਾਲ ਵਿੱਚ ਪਹਿਲਾ ਰੁਝਾਨ ਭਾਜਪਾ ਦੇ ਹੱਕ ਵਿੱਚ ਆਇਆ ਹੈ। ਪਹਿਲੇ ਦੋ ਰੁਝਾਨ ਭਾਜਪਾ ਦੇ ਹੱਕ ਵਿੱਚ ਆਉਣ ਤੋਂ ਬਾਅਦ ਤਿੰਨ ਰੁਝਾਨ ਟੀਐਮਸੀ ਦੇ ਹੱਕ ਵਿੱਚ ਆਏ। ਫਿਰ ਇੱਕ ਰੁਝਾਨ ਭਾਜਪਾ ਦੇ ਹੱਕ ਵਿੱਚ ਆਇਆ । ਹੁਣ ਭਾਜਪਾ ਅਤੇ ਟੀਐਮਸੀ ਦੋਵੇਂ 3-3 ਰੁਝਾਨਾਂ ਤੋਂ ਅੱਗੇ ਹਨ। ਬੰਗਾਲ ਵਿੱਚ ਰੁਝਾਨ ਦੇ ਅੰਕੜੇ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਭਾਜਪਾ ਨੂੰ ਪਹਿਲਾਂ ਰੁਝਾਨ ਮਿਲਿਆ, ਪਰ ਟੀਐਮਸੀ ਦੀ ਬੜ੍ਹਤ ਜਾਰੀ ਹੈ। ਇਸ ਸਮੇਂ ਟੀਐਮਸੀ 17 ਅਤੇ ਭਾਜਪਾ 15 ਸੀਟਾਂ ਤੋਂ ਅੱਗੇ ਹੈ । ਕੁੱਲ 32 ਸੀਟਾਂ ਦੇ ਰੁਝਾਨ ਆ ਚੁੱਕੇ ਹਨ। 

ਇਹ ਵੀ ਦੇਖੋ: Weekend lockdown ਨੇ ਹੀ ਤੋੜ ਦਿੱਤਾ ਗੰਨੇ ਪੀੜ੍ਹ ਕੇ ਰੋਹ ਕੱਢਣ ਵਾਲੇ ਇਹਨਾਂ ਲੋਕਾਂ ਦਾ ਲੱਕ

The post ਬੰਗਾਲ ਚੋਣਾਂ ਦੇ ਨਤੀਜਿਆਂ ‘ਤੇ ਸਭ ਦੀ ਨਜ਼ਰ, ਵੋਟਾਂ ਦੀ ਗਿਣਤੀ ਜਾਰੀ, TMC ਤੇ BJP ਵਿਚਾਲੇ ਕੜੀ ਟੱਕਰ appeared first on Daily Post Punjabi.



Previous Post Next Post

Contact Form