48 ਘੰਟਿਆਂ ‘ਚ ਆਕਸੀਜਨ ਪਲਾਂਟ ਤਿਆਰ, ਇਟਲੀ ਨੇ ਕੀਤੀ ਮੱਦਦ, 100 ਬੈੱਡਾਂ ਦੀ ਮਿਲੇਗੀ ਸਪਲਾਈ

greater noida italy ambassador commissioned oxygen: ਕੋਰੋਨਾ ਮਹਾਮਾਰੀ ਦੇ ਇਸ ਦੌਰ ‘ਚ ਇੱਕ ਚੰਗੀ ਖਬਰ ਸਾਹਮਣੇ ਆਈ ਹੈ।ਗ੍ਰੇਟਰ ਨੋਇਡਾ ਦੇ ਆਈਟੀਬੀਪੀ ਦੇ ਰੇਫਰਲ ਹਸਪਤਾਲ ‘ਚ ਆਕਸੀਜਨ ਪਲਾਂਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਇਟਲੀ ਦੇ ਰਾਜਦੂਤ ਵਿਨਸੇਜੋ ਡੀ ਲੁਕਾ ਨੇ ਗ੍ਰੇਟਰ ਨੋਇਡਾ ਦੇ ਆਈਟੀਬੀਪੀ ਰੇਫਰਲ ਹਸਪਤਾਲ ਦੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ।ਇਹ ਪਲਾਂਟ ਇੱਕ ਸਮੇਂ ‘ਚ 100 ਤੋਂ ਵੱਧ ਬੈੱਡਾਂ ‘ਤੇ ਆਕਸੀਜਨ ਦੀ ਪੂਰਤੀ ਕਰੇਗਾ।ਮਨੋਜ ਸਿੰਘ ਰਾਵਤ ਨੇ ਪਲਾਂਟ ਸਥਾਪਿਤ ਕਰਨ ਲਈ ਇਟਲੀ ਦੇ ਰਾਜਦੂਤ ਨੂੰ ਧੰਨਵਾਦ ਦਿੱਤਾ।ਤਾਜੁਬ ਦੀ ਗੱਲ ਇਹ ਹੈ ਕਿ ਇਹ ਪਲਾਂਟ ਸਿਰਫ 48 ਘੰਟੇ ਦੇ ਸਮੇਂ ‘ਚ ਹਸਪਤਾਲ ‘ਚ ਸਥਾਪਿਤ ਕੀਤਾ ਗਿਆ ਹੈ।

greater noida italy ambassador commissioned oxygen
greater noida italy ambassador commissioned oxygen

ਇਸ ਮੌਕੇ ‘ਤੇ ਇਟਲੀ ਦੇ ਰਾਜਦੂਤ ਨੇ ਕਿਹਾ ਕਿ 48 ਘੰਟੇ ਦੇ ਅੰਦਰ ਆਈਟੀਬੀਪੀ ਦੇ ਨਾਲ ਸਾਡੀ ਟੀਮ ਨੇ ਆਕਸੀਜਨ ਉਤਪਾਦਨ ਮਸ਼ੀਨ ਬਣਾਈ ਹੈ।ਇਹ ਭਾਰਤ ਅਤੇ ਇਟਲੀ ਦੇ ਵਿਚਾਲੇ ਦੋਸਤੀ ਦਾ ਬਿਹਤਰੀਨ ਸੰਕੇਤ ਹੈ।ਅਸੀਂ ਹਰ ਸੰਕਟ ਦੀ ਘੜੀ ‘ਚ ਭਾਰਤ ਦੇ ਨਾਲ ਹਾਂ।ਉਨਾਂ੍ਹ ਨੇ ਦੱਸਿਆ ਕਿ ਇਹ ਪਲਾਂਟ ਇੱਕ ਸਮੇਂ ‘ਚ 100 ਤੋਂ ਵੱਧ ਬੈੱਡਾਂ ਨੂੰ ਆਕਸੀਜਨ ਦੀ ਪੂਰਤੀ ਕਰੇਗਾ।ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਿਰਦੇਸ਼ ‘ਤੇ ਸਾਰੇ ਜ਼ਿਲਿਆ ਦੇ ਲਈ 4,370 ਆਕਸੀਜਨ ਕੰਸਟ੍ਰੇਟਰ ਦੇ ਨਾਲ ਨਾਲ ਵੈਂਟੀਲੇਟਰ ਵੀ ਉਪਲਬਧ ਕਰਾਏ ਗਏ ਹਨ।ਕੋਰੋਨਾ ਕਾਲ ‘ਚ ਇਸ ਹਸਪਤਾਲ ਨੇ ਸੇਵਾਮੁਕਤ ਕੇਂਦਰੀ ਪੁਲਿਸ ਬਲਾਂ ਅਤੇ ਉਨਾਂ੍ਹ ਦੇ ਪਰਿਵਾਰਾਂ ਦੇ ਇਲਾਜ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਜੇ ਬਾਈਕ ‘ਤੇ ਬੈਠੇ ਹੋ 2 ਤੇ ਗੱਡੀ ‘ਚ ਬੈਠੇ ਹੋ 3 ਤਾਂ ਪੁਲਿਸ ਘੇਰਕੇ ਤੁਹਾਡਾ ਕਰੇਗੀ ਚਲਾਨ ਨਾਲੇ ਹੋਊ ਕੋਰੋਨਾ ਟੈਸਟ !

The post 48 ਘੰਟਿਆਂ ‘ਚ ਆਕਸੀਜਨ ਪਲਾਂਟ ਤਿਆਰ, ਇਟਲੀ ਨੇ ਕੀਤੀ ਮੱਦਦ, 100 ਬੈੱਡਾਂ ਦੀ ਮਿਲੇਗੀ ਸਪਲਾਈ appeared first on Daily Post Punjabi.



source https://dailypost.in/news/national/greater-noida-italy-ambassador-commissioned-oxygen/
Previous Post Next Post

Contact Form